Home >>ZeePHH Trending News

Unnao Accident: ਉਨਾਓ 'ਚ ਦਰਦਨਾਕ ਹਾਦਸਾ, ਬੱਸ ਨਾਲ ਦੁੱਧ ਦੇ ਟੈਂਕਰ ਦੀ ਟੱਕਰ, 18 ਯਾਤਰੀਆਂ ਦੀ ਮੌਤ

Unnao Accident: ਆਗਰਾ ਲਖਨਊ ਐਕਸਪ੍ਰੈਸ ਵੇਅ 'ਤੇ ਵਾਪਰੇ ਦਰਦਨਾਕ ਹਾਦਸੇ 'ਚ 18 ਬੱਸ ਯਾਤਰੀਆਂ ਦੀ ਮੌਤ ਹੋ ਗਈ। ਬੱਸ ਦਿੱਲੀ ਤੋਂ ਬਿਹਾਰ ਜਾ ਰਹੀ ਸੀ। ਹਾਦਸੇ ਤੋਂ ਬਾਅਦ ਮੌਕੇ 'ਤੇ ਹਫੜਾ-ਦਫੜੀ ਮੱਚ ਗਈ।

Advertisement
Unnao Accident: ਉਨਾਓ 'ਚ ਦਰਦਨਾਕ ਹਾਦਸਾ, ਬੱਸ ਨਾਲ ਦੁੱਧ ਦੇ ਟੈਂਕਰ ਦੀ ਟੱਕਰ, 18 ਯਾਤਰੀਆਂ ਦੀ ਮੌਤ
Riya Bawa|Updated: Jul 10, 2024, 08:27 AM IST
Share

Unnao Accident: ਉੱਤਰ ਪ੍ਰਦੇਸ਼ ਦੇ ਉਨਾਓ ਵਿੱਚ ਇੱਕ ਬੱਸ ਅਤੇ ਦੁੱਧ ਦੇ ਟੈਂਕਰ ਵਿਚਾਲੇ ਹੋਈ ਭਿਆਨਕ ਟੱਕਰ ਵਿੱਚ 18 ਯਾਤਰੀਆਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਜ਼ਖਮੀ ਹਨ। ਇਹ ਘਟਨਾ ਬੇਹਟਾ ਮੁਜਾਵਰ ਥਾਣਾ ਖੇਤਰ ਅਧੀਨ ਆਗਰਾ-ਲਖਨਊ ਐਕਸਪ੍ਰੈਸ ਵੇਅ 'ਤੇ ਵਾਪਰੀ। ਦਿੱਲੀ ਤੋਂ ਬਿਹਾਰ ਜਾ ਰਹੀ ਡਬਲ ਡੇਕਰ ਬੱਸ ਯੂਪੀ 95 ਟੀ 4720 ਨੂੰ ਦੁੱਧ ਦੇ ਟੈਂਕਰ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ ਜਿਸ ਵਿੱਚ 18 ਲੋਕਾਂ ਦੀ ਮੌਤ ਹੋ ਗਈ ਸੀ।

ਥਾਣਾ ਬੇਹਟਾ ਮੁਜਾਵਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਾਰੇ ਜ਼ਖਮੀਆਂ ਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਸੀ.ਐੱਚ.ਸੀ ਬੰਗੜਮਾਊ ਵਿਖੇ ਦਾਖਲ ਕਰਵਾਇਆ। ਘਟਨਾ ਦੀ ਸੂਚਨਾ ਮਿਲਦੇ ਹੀ ਐਸਪੀ ਵੀ ਮੌਕੇ 'ਤੇ ਪਹੁੰਚ ਗਏ।

ਇਹ ਵੀ ਪੜ੍ਹੋ: Pathankot Air Base: ਕਠੂਆ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਹੋਈ ਅਲਰਟ, ਹੋ ਰਹੀ ਚੈਕਿੰਗ
 

ਬਿਹਾਰ ਦੇ ਸੀਤਾਮੜੀ ਤੋਂ ਦਿੱਲੀ ਜਾ ਰਹੀ ਬੱਸ ਬੁੱਧਵਾਰ ਸਵੇਰੇ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਘਟਨਾ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਵਾਲੀ ਥਾਂ 'ਤੇ ਮੌਜੂਦ ਲੋਕਾਂ ਮੁਤਾਬਕ ਡਬਲ ਡੇਕਰ ਬੱਸ ਬੇਕਾਬੂ ਹੋ ਕੇ ਦੁੱਧ ਦੇ ਡੱਬੇ ਨਾਲ ਟਕਰਾ ਗਈ, ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ। ਹਾਦਸਾ ਇੰਨਾ ਭਿਆਨਕ ਸੀ ਕਿ ਪਿੰਡ ਵਾਸੀ ਇਸ ਨੂੰ ਦੇਖ ਕੇ ਡਰ ਗਏ ਅਤੇ ਫਿਰ ਪੁਲਿਸ ਨੂੰ ਸੂਚਨਾ ਦਿੱਤੀ ਗਈ।

ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਬਚਾਅ ਕਾਰਜ 'ਚ ਜੁੱਟ ਗਈ ਅਤੇ ਉਸ ਤੋਂ ਬਾਅਦ ਉਨਾਵ ਦੇ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਸੀਓ ਬੰਗੜਮਾਊ ਅਰਵਿੰਦ ਚੌਰਸੀਆ ਦੀ ਅਗਵਾਈ ਵਿੱਚ ਪੁਲਿਸ ਉੱਥੇ ਬਚਾਅ ਮੁਹਿੰਮ ਚਲਾ ਰਹੀ ਹੈ।

Read More
{}{}