Home >>ZeePHH Trending News

Barinder Kumar Goyal: ਜਾਣੋਂ ਕੌਣ ਹਨ ਬਰਿੰਦਰ ਕੁਮਾਰ ਗੋਇਲ, ਜੋ ਬਣਨ ਜਾ ਰਹੇ ਪੰਜਾਬ ਕੈਬਨਿਟ ਦਾ ਹਿੱਸਾ?

Punjab Cabinet Reshuffle: ਆਮ ਆਦਮੀ ਪਾਰਟੀ ਨੇ ਐਤਵਾਰ ਨੂੰ ਰਾਜ ਮੰਤਰੀ ਮੰਡਲ ਵਿੱਚ ਪੰਜ ਨਵੇਂ ਮੰਤਰੀਆਂ ਨੂੰ ਸ਼ਾਮਲ ਕਰਕੇ ਵੱਡਾ ਫੇਰਬਦਲ ਕੀਤਾ, ਜਦਕਿ ਚਾਰ ਮੰਤਰੀਆਂ ਦੀ ਛੁੱਟੀ ਕਰਨ ਦਾ ਫੈਸਲਾ ਵੀ ਕੀਤਾ।

Advertisement
Barinder Kumar Goyal: ਜਾਣੋਂ ਕੌਣ ਹਨ ਬਰਿੰਦਰ ਕੁਮਾਰ ਗੋਇਲ, ਜੋ ਬਣਨ ਜਾ ਰਹੇ ਪੰਜਾਬ ਕੈਬਨਿਟ ਦਾ ਹਿੱਸਾ?
Manpreet Singh|Updated: Sep 23, 2024, 01:48 PM IST
Share

Who is Barinder Kumar Goyal: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਬਰਿੰਦਰ ਕੁਮਾਰ ਗੋਇਲ ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਵਿਧਾਨ ਸਭਾ ਹਲਕਾ ਤੋਂ ਵਿਧਾਇਕ ਹਨ ਜੋ ਕਿ ਬੀ.ਐਲ.ਐਲ.ਬੀ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਪੇਸ਼ੇ ਵੱਲੋਂ ਵਕੀਲ ਹਨ ਅਤੇ ਉਹ ਕਾਰੋਬਾਰੀ ਵੀ ਹਨ। ਬਰਿੰਦਰ ਕੁਮਾਰ ਗੋਇਲ ਨੇ ਲਹਿਰਾਗਾਗਾ ਤੋਂ ਪਹਿਲੀ ਵਾਰ ਵਿਧਾਨ ਸਭਾ ਚੋਣ ਜਿੱਤੀ ਹੈ। ਬੀਤੇ ਦਿਨੀਂ 4 ਮੰਤਰੀਆਂ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ 5 ਨਵੇਂ ਕੈਬਨਿਟ ਮੰਤਰੀ ਬਣਾਉਣ ਦਾ ਫੈਸਲਾ ਲਿਆ ਹੈ। ਜਿਸ ਵਿੱਚ ਬਰਿੰਦਰ ਕੁਮਾਰ ਗੋਇਲ ਦਾ ਨਾਂਅ ਵੀ ਸ਼ਾਮਲ ਹੈ। 

ਸਿਆਸੀ ਜੀਵਨ ਦੀ ਸ਼ੁਰੂਆਤ
ਬਰਿੰਦਰ ਕੁਮਾਰ ਗੋਇਲ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਵਕਾਲਤ ਕਰਦੇ ਸਮੇਂ ਹੀ ਹੋ ਗਈ ਸੀ ਉਹ ਵਕੀਲ ਐਸੋਸ਼ੀਏਸ਼ਨ ਸੁਨਾਮ ਦੇ 2 ਵਾਰ ਪ੍ਰਧਾਨ ਰਹੇ ਹਨ ਅਤੇ ਉਸ ਤੋਂ ਬਾਅਦ ਸਾਲ 1992 ਵਿੱਚ ਪਹਿਲੀ ਵਾਰ ਉਹਨਾਂ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਲਹਿਰਾਗਾਗਾ ਤੋਂ ਚੋਣਾਂ ਲੜੀਆਂ ਜਿੱਥੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਕਾਂਗਰਸ ਪਾਰਟੀ ਤੋਂ ਬੀਬੀ ਰਜਿੰਦਰ ਕੌਰ ਭੱਠਲ ਲਹਿਰਾਗਾਗਾ ਤੋਂ ਵਿਧਾਇਕ ਬਣੇ ਸਨ।
ਉਸ ਤੋਂ ਬਾਅਦ ਬਰਿੰਦਰ ਕੁਮਾਰ ਗੋਇਲ ਭਾਜਪਾ ਪਾਰਟੀ ਵਿੱਚ ਸ਼ਾਮਿਲ ਹੋਏ ਅਤੇ ਪੰਜਾਬ ਦੇ ਵਿੱਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਦੇ ਚਲਦੇ ਹੋਏ ਬਰਿੰਦਰ ਕੁਮਾਰ ਗੋਇਲ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਹੁੰਦੇ ਰਹੇ।

ਉਸ ਤੋਂ ਬਾਅਦ ਸਾਲ 2017 ਦੇ ਵਿੱਚ ਬਰਿੰਦਰ ਕੁਮਾਰ ਗੋਇਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਚੱਲ ਰਹੀ ਕਾਂਗਰਸ ਪਾਰਟੀ ਵਿੱਚ ਲਹਿਰਾਗਾਗਾ ਤੋਂ ਵਿਧਾਨ ਸਭਾ ਚੋਣਾਂ ਦੀ ਟਿਕਟ ਦੀ ਉਮੀਦ ਰੱਖਦੇ ਹੋਏ ਸ਼ਾਮਿਲ ਹੋਏ ਸਨ ਪਰ ਕਾਂਗਰਸ ਪਾਰਟੀ ਵੱਲੋਂ ਟਿਕਟ ਬੀਬੀ ਰਜਿੰਦਰ ਕੌਰ ਭੱਠਲ ਨੂੰ ਦੇ ਦਿੱਤੀ ਗਈ ਜਿਸ ਤੋਂ ਬਾਅਦ ਗੋਇਲ ਨੇ ਕਾਂਗਰਸ ਪਾਰਟੀ ਦਾ ਸਾਥ ਛੱਡ ਦਿੱਤਾ।

ਇਸ ਤੋਂ ਬਾਅਦ ਬਰਿੰਦਰ ਕੁਮਾਰ ਗੋਇਲ ਨੇ ਲਹਿਰਾਗਾਗਾ ਦੀ ਰਾਜਨੀਤੀ ਵਿੱਚ ਸਰਗਰਮ ਹੁੰਦੇ ਹੋਏ "ਲਹਿਰਾ ਵਿਕਾਸ ਮੰਚ" (LVM) ਦੇ ਨਾਂਅ ਨਾਲ ਸਥਾਨਕ ਪੱਧਰ ਦਾ ਸਮਾਜਿਕ ਮੰਚ ਬਣਾਇਆ ਅਤੇ "ਲਹਿਰਾ ਵਿਕਾਸ ਮੰਚ" ਨੇ ਫਰਵਰੀ 2021 ਵਿੱਚ ਲਹਿਰਾਗਾਗਾ ਦੀ ਨਗਰ ਕੌਂਸਲ ਦੀਆਂ ਚੋਣਾਂ ਲੜੀਆਂ। ਜਿਸ ਦੇ ਨਤੀਜਿਆਂ ਨੇ ਪੂਰੇ ਪੰਜਾਬ ਨੂੰ ਹੈਰਾਨ ਕਰ ਦਿੱਤਾ ਕਿਉਕਿ ਇਨ੍ਹਾਂ ਚੋਣਾਂ ਦੌਰਾਨ ਪੰਜਾਬ ਵਿੱਚ ਸ਼ਾਇਦ ਲਹਿਰਾਗਾਗਾ ਹੀ ਇੱਕ ਅਜਿਹੀ ਨਗਰ ਕੌਂਸਲ ਸੀ, ਜਿੱਥੇ ਸੱਤਾਧਾਰੀ ਧਿਰ ਬਹੁਮਤ ਸਾਬਤ ਨਹੀਂ ਕਰ ਸਕੀ।

ਸਾਲ 2022 ਦੇ ਵਿੱਚ ਬਰਿੰਦਰ ਕੁਮਾਰ ਗੋਇਲ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਲਹਿਰਾ ਗਾਗਾ ਵਿਧਾਨ ਸਭਾ ਹਲਕੇ ਤੋਂ ਟਿਕਟ ਮਿਲੀ ਸੀ। ਇਸ ਦੌਰਾਨ ਉਹਨਾਂ ਨੂੰ 60058 ਵੋਟਾਂ ਮਿਲੀਆਂ ਸਨ ਅਤੇ ਬਰਿੰਦਰ ਕੁਮਾਰ ਗੋਇਲ ਨੇ 26518 ਵੋਟਾਂ ਦੀ ਬਹੁਮਤ ਦੇ ਨਾਲ ਲਹਿਰਾਗਾਗਾ ਵਿਧਾਨ ਸਭਾ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਸੀ ਅਤੇ ਉਨਾਂ ਦੇ ਮੁਕਾਬਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਸਨ। ਜਿਨ੍ਹਾਂ ਨੇ 33540 ਵੋਟਾਂ ਪ੍ਰਾਪਤ ਕੀਤੀਆਂ ਅਤੇ ਕਾਂਗਰਸ ਪਾਰਟੀ ਵੱਲੋਂ ਰਜਿੰਦਰ ਕੌਰ ਭੱਠਲ ਨੂੰ ਮਹਿਜ਼ 20400 ਵੋਟਾਂ ਹੀ ਹਲਕੇ ਵਿੱਚੋਂ ਮਿਲੀਆਂ ਸਨ।

ਬਰਿੰਦਰ ਕੁਮਾਰ ਗੋਇਲ ਦਾ ਪਰਿਵਾਰ
ਬਰਿੰਦਰ ਕੁਮਾਰ ਗੋਇਲ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਪਤਨੀ ਸੀਮਾ ਗੋਇਲ, ਪੁੱਤਰ ਗੌਰਵ ਗੋਇਲ ਨੂੰਹ ਅਤੇ ਪੋਤਾ ਹਨ। ਉਹਨਾਂ ਦੇ ਦੋ ਪੁੱਤਰ ਸਨ ਉਹਨਾਂ ਦੇ ਛੋਟੇ ਪੁੱਤਰ ਸੌਰਵ ਗੋਇਲ ਦੀ ਸਾਲ 2011 ਦੇ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ
ਬਰਿੰਦਰ ਕੁਮਾਰ ਗੋਇਲ ਦਾ ਬੇਟਾ ਗੌਰਵ ਗੋਇਲ ਹੁਣ ਉਹਨਾਂ ਦਾ ਕਾਰੋਬਾਰ ਸੰਭਾਲਦਾ ਹੈ।

Read More
{}{}