Home >>ZeePHH Trending News

ਕਰੋੜਾਂ ਦੀ ਠੱਗੀ ਕਰਨ ਵਾਲਾ ਸ਼ਾਤਰ ਇਮੀਗ੍ਰੇਸ਼ਨ ਠੱਗ ਮੁੰਬਈ ਏਅਰਪੋਰਟ ਤੋਂ ਗ੍ਰਿਫ਼ਤਾਰ

Zirakpur News: ਦੋਸ਼ੀ ਖਿਲਾਫ ਪੰਜਾਬ ਦੇ ਕਈ ਥਾਣਿਆਂ 'ਚ ਠੱਗੀ ਦੇ ਕਈ ਮਾਮਲੇ ਦਰਜ ਹਨ। ਲਾਲੜੂ ਥਾਣੇ ਵਿੱਚ 2023 ਵਿਚ ਦਰਜ ਹੋਏ ਕੇਸ ਵਿੱਚ ਸਾਬਕਾ ਫੌਜੀ ਨਿਰਮਲ ਸਿੰਘ ਦੀ ਸ਼ਿਕਾਇਤ 'ਤੇ 25 ਲੱਖ ਰੁਪਏ ਦੀ ਠੱਗੀ ਦਾ ਦੋਸ਼ ਹੈ।

Advertisement
ਕਰੋੜਾਂ ਦੀ ਠੱਗੀ ਕਰਨ ਵਾਲਾ ਸ਼ਾਤਰ ਇਮੀਗ੍ਰੇਸ਼ਨ ਠੱਗ ਮੁੰਬਈ ਏਅਰਪੋਰਟ ਤੋਂ ਗ੍ਰਿਫ਼ਤਾਰ
Manpreet Singh|Updated: Jul 31, 2025, 08:19 PM IST
Share

Zirakpur News: ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚ ਇਮੀਗ੍ਰੇਸ਼ਨ ਠੱਗੀ ਦੇ ਕੇਸਾਂ ਵਿੱਚ ਲੋੜੀਂਦੇ ਸ਼ਾਤਰ ਠੱਗ ਵਿਕਰਮਜੀਤ ਸਿੰਘ ਲੈਹਲੀ ਨੂੰ ਪੁਲਿਸ ਨੇ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਅਨੁਸਾਰ, 48 ਸਾਲਾ ਵਿਕਰਮਜੀਤ ਸਿੰਘ ਵਿਦੇਸ਼ ਭੇਜਣ ਦੇ ਨਾਂ 'ਤੇ ਲੋਕਾਂ ਤੋਂ ਕਰੋੜਾਂ ਰੁਪਏ ਦੀ ਠੱਗੀ ਕਰ ਚੁੱਕਾ ਹੈ ਅਤੇ ਜਾਲੀ ਦਸਤਾਵੇਜ਼ਾਂ ਦੇ ਜ਼ਰੀਏ ਚੀਨ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਿਸ ਨੇ ਉਸ ਨੂੰ ਐਨ ਮੌਕੇ 'ਤੇ ਫੜ ਲਿਆ।

ਕਈ ਕੇਸਾਂ ਵਿੱਚ ਦੋਸ਼ੀ

ਦੋਸ਼ੀ ਖਿਲਾਫ ਪੰਜਾਬ ਦੇ ਕਈ ਥਾਣਿਆਂ 'ਚ ਠੱਗੀ ਦੇ ਕਈ ਮਾਮਲੇ ਦਰਜ ਹਨ। ਲਾਲੜੂ ਥਾਣੇ ਵਿੱਚ 2023 ਵਿਚ ਦਰਜ ਹੋਏ ਕੇਸ ਵਿੱਚ ਸਾਬਕਾ ਫੌਜੀ ਨਿਰਮਲ ਸਿੰਘ ਦੀ ਸ਼ਿਕਾਇਤ 'ਤੇ 25 ਲੱਖ ਰੁਪਏ ਦੀ ਠੱਗੀ ਦਾ ਦੋਸ਼ ਹੈ। ਪੁਲਿਸ ਵੱਲੋਂ ਉੱਤੇ ਲੁੱਕ ਆਉਟ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਦੇ ਚਲਦਿਆਂ ਉਸ ਦੀ ਗ੍ਰਿਫ਼ਤਾਰੀ ਹੋਈ।

ਚਾਰ ਦਿਨ ਦਾ ਪੁਲਿਸ ਰਿਮਾਂਡ

ਲੈਹਲੀ ਪੁਲਿਸ ਚੌਂਕੀ ਇੰਚਾਰਜ ਮੁਤਾਬਕ, ਦੋਸ਼ੀ ਨੂੰ ਡੇਰਾਬੱਸੀ ਅਦਾਲਤ ਵਿੱਚ ਪੇਸ਼ ਕਰਕੇ ਚਾਰ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਤਾਂ ਜੋ ਹੋਰ ਪੀੜਤਾਂ ਦੀ ਵੀ ਪਛਾਣ ਕੀਤੀ ਜਾ ਸਕੇ ਅਤੇ ਠੱਗੀ ਦੇ ਜਾਲ ਦਾ ਖੁਲਾਸਾ ਕੀਤਾ ਜਾ ਸਕੇ। ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਵਿਕਰਮਜੀਤ ਸਿੰਘ ਕਿਸੇ ਵੱਡੇ ਇਮੀਗ੍ਰੇਸ਼ਨ ਰੈਕਟ ਦਾ ਹਿੱਸਾ ਹੋ ਸਕਦਾ ਹੈ। ਪੁਲਿਸ ਵੱਲੋਂ ਦੋਸ਼ੀ ਤੋਂ ਪੁੱਛਗਿੱਛ ਕਰਕੇ ਹੋਰ ਸਾਥੀਆਂ ਅਤੇ ਮਾਸਟਰਮਾਈਂਡ ਦੀ ਵੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ।

Read More
{}{}