Home >>ZeePHH Trending News

Zirakpur News: ਸ਼ਿਮਲਾ ਦੀ ਲੜਕੀ ਨਾਲ ਜ਼ੀਕਰਪੁਰ 'ਚ ਜਬਰ-ਜ਼ਨਾਹ ਦਾ ਮਾਮਲਾ ਆਇਆ ਸਹਾਮਣੇ

Zirakpur News: ਪੀੜਤ ਲੜਕੀ ਦੀ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ਦੇ ਜ਼ਰੀਏ ਦਿੱਲੀ ਦੇ ਇੱਕ ਸ਼ਖਸ ਨਾਲ ਜਾਣ-ਪਛਾਣ ਹੋਈ ਸੀ। ਇਹ ਜਾਣ-ਪਛਾਣ ਬਾਅਦ ਵਿੱਚ ਦੋਸਤੀ ਵਿੱਚ ਬਦਲ ਗਈ।

Advertisement
Zirakpur News: ਸ਼ਿਮਲਾ ਦੀ ਲੜਕੀ ਨਾਲ ਜ਼ੀਕਰਪੁਰ 'ਚ ਜਬਰ-ਜ਼ਨਾਹ ਦਾ ਮਾਮਲਾ ਆਇਆ ਸਹਾਮਣੇ
Manpreet Singh|Updated: Aug 16, 2024, 02:43 PM IST
Share

Zirakpur News: ਸ਼ਿਮਲਾ ਦੀ ਇੱਕ ਲੜਕੀ ਨਾਲ ਜ਼ੀਰਕਪੁਰ ਵਿੱਚ ਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਵੀਰਵਾਰ ਨੂੰ ਸ਼ਿਮਲਾ ਪੁਲਿਸ ਨੇ ਬਾਲੂਗੰਜ ਪੁਲਿਸ ਸਟੇਸ਼ਨ ਵਿੱਚ ਜ਼ੀਰੋ ਐਫਆਈਆਰ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸ਼ਿਮਲਾ ਪੁਲਿਸ ਨੇ ਜ਼ੀਰੋ ਐਫਆਈਆਰ ਤਹਿਤ ਰਿਪੋਰਟ ਦਰਜ ਕਰਕੇ ਕੇਸ ਨੂੰ ਜ਼ੀਰਕਪੁਰ ਪੁਲਿਸ ਨੂੰ ਸੌਂਪ ਦਿੱਤਾ ਹੈ। ਹੁਣ ਪੰਜਾਬ ਦੀ ਜ਼ੀਰਕਪੁਰ ਪੁਲਿਸ ਇਸ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰੇਗੀ।

ਜਾਣਕਾਰੀ ਅਨੁਸਾਰ ਮਾਮਲੇ 'ਚ ਪੀੜਤ ਲੜਕੀ ਦੀ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ਦੇ ਜ਼ਰੀਏ ਦਿੱਲੀ ਦੇ ਇੱਕ ਸ਼ਖਸ ਨਾਲ ਜਾਣ-ਪਛਾਣ ਹੋਈ ਸੀ। ਇਹ ਜਾਣ-ਪਛਾਣ ਬਾਅਦ ਵਿੱਚ ਦੋਸਤੀ ਵਿੱਚ ਬਦਲ ਗਈ। ਉਨ੍ਹਾਂ ਦੀ ਦੋਸਤੀ ਵਧਦੀ ਗਈ ਅਤੇ ਦੋਵਾਂ ਨੇ ਵਿਆਹ ਕਰਨ ਦੀ ਯੋਜਨਾ ਬਣਾਈ। ਲੜਕੀ ਦਾ ਆਰੋਪ ਹੈ ਕਿ ਦੋਸ਼ੀ ਨੌਜਵਾਨ ਨੇ ਉਸ ਨੂੰ ਵਿਆਹ ਦੇ ਬਹਾਨੇ ਮੋਹਾਲੀ ਦੇ ਜ਼ੀਰਕਪੁਰ ਬੁਲਾਇਆ।

ਇਹ ਵੀ ਪੜ੍ਹੋ: ਰਾਮ ਰਹੀਮ ਨੂੰ ਮਿਲੀ ਪੈਰੋਲ ਨੂੰ ਲੈ ਕੇ ਜਥੇਦਾਰ ਰਘਬੀਰ ਸਿੰਘ ਦਾ ਵੱਡਾ ਬਿਆਨ- ਸਿੱਖਾਂ ਦੇ ਨਾਲ ਨਿਆਂ ਨਹੀਂ ਹੋ ਰਿਹੈ

ਆਰੋਪੀ ਲੜਕੀ ਨੂੰ ਜ਼ੀਰਕਪੁਰ ਵਿੱਚ ਕਿਰਾਏ ਦੇ ਕਮਰੇ ਵਿੱਚ ਲੈ ਗਿਆ ਅਤੇ ਉਸ ਨਾਲ ਰੇਪ ਕੀਤਾ। ਜਦੋਂ ਲੜਕੀ ਨੇ ਜਲਦੀ ਵਿਆਹ ਕਰਵਾਉਣ ਲਈ ਕਿਹਾ ਤਾਂ ਆਰੋਪੀ ਨੌਜਵਾਨ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਲੜਕੀ ਨੇ ਸ਼ਿਮਲਾ ਪੁਲਸ ਨੂੰ ਸ਼ਿਕਾਇਤ ਕੀਤੀ, ਜਿਸ 'ਤੇ ਪੁਲਸ ਨੇ ਵੀਰਵਾਰ ਨੂੰ ਮਾਮਲਾ ਦਰਜ ਕਰ ਲਿਆ।

ਇਹ ਵੀ ਪੜ੍ਹੋ: Bjp Punjab PC: ਆਰ.ਪੀ.ਸਿੰਘ ਨੇ ਕੋਲਕਾਤਾ 'ਚ ਮਹਿਲਾ ਡਾਕਟਰ ਨਾਲ ਰੇਪ ਅਤੇ ਕਤਲ ਦੀ ਘਟਨਾ ਨੂੰ ਲੈ ਕੇ ਮਮਤਾ ਬੈਨਰਜੀ ਨੂੰ ਘੇਰਿਆ

Read More
{}{}