Bikram Majithia: ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਮੋਹਾਲੀ ਕੋਰਟ ਵੱਲੋਂ 11 ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਨਾਭਾ ਦੀ ਨਵੀਂ ਜਿਲ੍ਹਾ ਜੇਲ ਵਿੱਚ 14 ਦਿਨ ਦੀ ਜੂਡੀਸ਼ਅਲ ਕਸਟਡੀ ਵਿੱਚ ਭੇਜ ਦਿੱਤਾ ਹੈ। ਮਜੀਠੀਆ ਨੂੰ ਭਾਰੀ ਪੁਲਿਸ ਫੋਰਸ ਬਲ ਦੇ ਪ੍ਰਬੰਧਾਂ ਹੇਠ ਨਾਭਾ ਜੇਲ ਵਿੱਚ ਲਿਆਂਦਾ ਗਿਆ। ਨਾਭਾ ਜੇਲ ਦੇ ਬਾਹਰ ਖੁਦ ਐੱਸਐੱਸਪੀ ਪਟਿਆਲਾ ਵਰੁਣ ਸ਼ਰਮਾ ਵੀ ਮੌਜੂਦ ਰਹੇ। ਜਿੱਥੇ ਨਾਭਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਤੇ ਪੁਲਿਸ ਵੱਲੋਂ ਜੇਲ ਦੇ ਬਾਹਰ ਬੈਰੀਗੇਟ ਲਗਾਏ ਗਏ ਅਤੇ ਆਉਣ ਜਾਣ ਵਾਲਿਆਂ ਵਹੀਕਲਾ ਨੂੰ ਪਿੱਛੇ ਹੀ ਮੋੜ ਦਿੱਤਾ।
More Videos
More Videos
More Videos
More Videos
More Videos