Giddarbaha News: ਚੋਣ ਪ੍ਰਚਾਰ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਵਿੱਚ ਰਾਜਾ ਵੜਿੰਗ 50-50 ਹਜ਼ਾਰ ਰੁਪਏ ਦਾ ਚੈੱਕ ਦੇਣ ਦੀ ਆਖ ਰਹੇ ਗੱਲ। ਅਮਰਿੰਦਰ ਸਿੰਘ ਰਾਜਾ ਵੜਿੰਗ ਕਹਿ ਰਹੇ ਹਨ ਕਿ ਕਈ ਲੀਡਰ ਵਾਅਦੇ ਕਰਦੇ ਪਰ ਅੱਜ ਤੱਕ ਕਿਸੇ ਨੇ ਤੁਹਾਨੂੰ ਕੁਝ ਦਿੱਤਾ ਮੈਂ ਕੁਝ ਤਾਂ ਤੁਹਾਨੂੰ ਦਿੱਤਾ। ਜਿਨ੍ਹਾਂ ਨੂੰ ਨਹੀਂ ਮਿਲਿਆ ਇੱਕ ਸਾਲ ਰੁਕ ਜਾਓ ਡਬਲ ਦੇਵਾਂਗਾ 50 ਹਜ਼ਾਰ ਰੁਪਏ ਦਾ ਚੈੱਕ। ਰਾਜਾ ਵੜਿੰਗ ਬੋਲੇ ਐਡਾ ਵੱਡਾ ਬਾਜ਼ਾਰ ਹੈ ਕਈ ਵਾਰ ਰਹਿ ਜਾਂਦੇ ਹਨ ਸਾਡੇ ਬੰਦਿਆਂ ਦੀ ਗਲਤੀ ਹੈ ਜੋ ਰੁਸ ਗਏ। ਉਨ੍ਹਾਂ ਨੂੰ ਮੈਂ ਡਬਲ ਦੇਵਾਂਗਾ।