Videos

Balkaur Singh News: ਮੀਡੀਆ ਦੀ ਆਜ਼ਾਦੀ ਉਤੇ ਹਮਲਾ ਨਿੰਦਣਯੋਗ-ਬਲਕੌਰ ਸਿੰਘ

Balkaur Singh News: ਪੰਜਾਬੀ ਗਾਇਕ ਸਵ. ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮੀਡੀਆ ਦੀ ਆਜ਼ਾਦੀ ਉਤੇ ਕੇਜਰੀਵਾਲ ਸਰਕਾਰ ਵੱਲੋਂ ਹਮਲਾ ਨਿੰਦਣਯੋਗ ਹੈ ਕਿਉਂਕਿ ਜਿਹੜਾ ਵੀ ਮੀਡੀਆ ਸੱਚਾਈ ਦੀ ਗੱਲ ਕਰਦਾ ਹੈ ਉਸ ਉਤੇ ਇਨ੍ਹਾਂ ਵੱਲੋਂ ਅਜਿਹੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਿੱਧੂ ਮੂਸੇਵਾਲੇ ਦਾ ਇਨਸਾਫ ਅਜੇ ਤੱਕ ਉਨ੍ਹਾਂ ਨੂੰ ਨਹੀਂ ਮਿਲਿਆ। ਬੇਸ਼ੱਕ ਅਦਾਲਤ ਵੱਲੋਂ ਚਾਰਜ ਫਰੇਮ ਕਰ ਦਿੱਤੇ ਗਏ ਹਨ ਪਰ ਇਨਸਾਫ ਅਜੇ ਬਹੁਤ ਦੂਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ਪਿੰਡ ਮੂਸਾ ਵਿੱਚ ਸਾਦੇ ਢੰਗ ਨਾਲ ਮਨਾਈ ਜਾ ਰਹੀ ਹੈ। ਉਨ੍ਹਾਂ ਸਿੱਧੂ ਮੂਸੇਵਾਲਾ ਦੇ ਫੈਨਸ ਨੂੰ ਅਪੀਲ ਵੀ ਕੀਤੀ ਕਿ ਉਹ ਆਪਣੇ ਤੌਰ ਉਤੇ ਜਿੱਥੇ ਵੀ ਰਹਿੰਦੇ ਹਨ ਸਿੱਧੂ ਮੂਸੇਵਾਲਾ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕਰਨ।

Video Thumbnail
Share
Advertisement
Read More