Videos

6 ਸੂਬਿਆਂ 'ਚ ਜਲੰਧਰ ED ਦੀ ਛਾਪੇਮਾਰੀ ਨੂੰ ਲੈ ਕੇ ਵੱਡਾ ਖ਼ੁਲਾਸਾ

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੱਖ-ਵੱਖ ਸੂਬਿਆਂ ਦੇ ਵਿੱਚ ਵੱਡਾ ਐਕਸ਼ਨ ਕੀਤਾ। ਜੀ ਹਾਂ ਈਡੀ ਵੱਲੋਂ ਪੰਜਾਬ, ਹਿਮਾਚਲ, ਯੂਪੀ, ਉੱਤਰਾਖੰਡ, ਰਾਜਸਥਾਨ ਅਤੇ ਮਹਾਰਾਸ਼ਟਰ ਵਿੱਚ 15 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕੀਤੀ। ਪੰਜਾਬ ਦੇ ਜਲੰਧਰ ਵਿੱਚ ਦਿਓਲ ਨਗਰ ਅਤੇ ਤਰਨਤਾਰਨ ਵਿੱਚ ਵੀ ਛਾਪੇ ਮਾਰੇ ਗਏ। ਜਲੰਧਰ ਈਡੀ ਟੀਮ ਨੇ ਪੰਜਾਬ ਵਿੱਚ ਇਹ ਛਾਪੇਮਾਰੀ ਕੀਤੀ। ਨਾਲ ਹੀ, ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਜਲੰਧਰ ਈਡੀ ਵੱਲੋਂ ਦਰਜ ਇਸ ਕੇਸ ਦੇ ਅਧਾਰ 'ਤੇ ਇਕੱਠੇ ਛਾਪੇ ਮਾਰੇ ਗਏ।

Video Thumbnail
Share
Advertisement
Read More