Ambedkar Statue Vandalised:ਫਿਲੌਰ ਵਿੱਚ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੇ ਅਪਮਾਨ ਦਾ ਮੁੱਦਾ ਕਾਫੀ ਭਖ ਰਿਹਾ ਹੈ। ਇਸ ਵਿਚਾਲੇ ਭਾਜਪਾ ਆਗੂ ਵਿਜੇ ਸਾਂਪਲਾ ਨੇ ਗੁਰਪਤਵੰਤ ਪੰਨੂ ਨੂੰ ਵੱਡੀ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਅੰਬੇਡਕਰ ਜੈਅੰਤੀ ਮੌਕੇ 14 ਅਪ੍ਰੈਲ ਨੂੰ ਉਹ ਬੁੱਤ 'ਤੇ ਪਹਿਰਾ ਦੇਣਗੇ। ਜੇ ਮਾਂ ਦਾ ਦੁੱਧ ਪੀਤਾ ਤਾਂ ਬੁੱਤ ਹਟਾ ਕੇ ਦਿਖਾਵੇ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰਾਂ ਨੂੰ ਵੀ ਅਜਿਹੇ ਲੋਕਾਂ 'ਤੇ ਨਕੇਲ ਪਾਉਣੀ ਚਾਹੀਦੀ।