Videos

Harpal Singh Cheema Video: ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਦੌਰੇ 'ਤੇ ਚੁੱਕੇ ਸਵਾਲ

Harpal Singh Cheema Video: ਹਾਲ ਹੀ ਵਿੱਚ ਹਰਪਾਲ ਚੀਮਾ ਨੇ ਵੀਡੀਓ ਜਾਰੀ ਕਰ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜੀ ਮੰਡੀਆਂ ਵਿੱਚ ਜਾ ਕੇ ਲੋਕਾਂ ਨੂੰ ਕਹਿ ਰਹੇ ਹਨ ਕਿ ਪੰਜਾਬ ਸਰਕਾਰ ਨੇ ਇਸ ਮਸਲੇ ਦਾ ਹੱਲ ਨਹੀਂ ਕੀਤਾ। ਮੈਂ ਹੈਰਾਨ ਹਾਂ ਕਿ ਕੈਪਟਨ ਸਾਹਿਬ ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹੇ ਨੇ ਅਤੇ ਅੱਜ ਕੱਲ੍ਹ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਵਿੱਚ ਆਉਂਦੇ ਹਨ ਉਹ ਬਾਰ-ਬਾਰ ਦੇਸ਼ ਦੀ ਹੋਮ ਮਿਨਿਸਟਰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਦੇ ਨੇ ਪਰ ਅੱਜ ਤੱਕ ਉਹਨਾਂ ਨੇ ਕਦੇ ਪੰਜਾਬ ਦੇ ਮਸਲਿਆਂ ਦੀ ਗੱਲ ਨਹੀਂ ਕੀਤੀ। ਲੋਕ ਜਾਣਦੇ ਨੇ ਪੰਜਾਬ ਜਾਣਦਾ ਹੈ ਕਿ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਸਾਹਿਬ ਜਾਣਦੇ ਨੇ ਕਿ ਸਾਰੀ ਸਮੱਸਿਆ ਜਿਹੜੀ ਹਨ ਉਹ ਕੇਂਦਰ ਸਰਕਾਰ ਨੇ ਖੜੀ ਕੀਤੀ ਹੈ। ਕੇਂਦਰ ਸਰਕਾਰ ਦੇ ਸਮੇਂ ਸਿਰ ਪੰਜਾਬ ਦੇ ਚਾਵਲ ਨਹੀਂ ਚੱਕੇ, ਕੇਂਦਰ ਸਰਕਾਰ ਦੇ ਸਮੇਂ ਸਿਰ ਪੰਜਾਬ ਦੇ ਸ਼ੈਲਰ ਮਾਲਕਾਂ ਦੀ ਗੱਲ ਨਹੀਂ ਸੁਣੀ। ਪੰਜਾਬ ਦੇ ਆੜਤੀਆਂ ਦੀ ਗੱਲ ਸੁਣੀ ਪੰਜਾਬ ਦੇ ਕਿਸਾਨਾਂ ਦੀ ਗੱਲ ਨਹੀਂ ਸੁਣੀ।

Video Thumbnail
Share
Advertisement
Read More