Bathinda News: ਬਠਿੰਡਾ ਸ਼ਹਿਰ ਵਿੱਚ ਘਰਾਂ ਬਾਹਰ ਖੜ੍ਹੀਆਂ ਕਾਰਾਂ ਹੁਣ ਸੁਰੱਖਿਅਤ ਨਹੀਂ ਹਨ। ਦੇਰ ਰਾਤ ਗੁਰੂ ਗੋਬਿੰਦ ਸਿੰਘ ਨਗਰ ਵਿੱਚੋਂ ਘਰ ਦੇ ਬਾਹਰ ਖੜ੍ਹੀ ਕਾਰ ਚੋਰਾਂ ਨੇ ਚੋਰੀ ਕਰ ਲਈ। ਲਾਕ ਖੋਲ੍ਹਣ ਉਪਰੰਤ ਚੋਰ ਕਾਰ ਨੂੰ ਧੱਕਾ ਲਾ ਕੇ ਲੈ ਗਏ। ਘਟਨਾ ਸੀਸੀ ਟੀਵੀ ਕੈਮਰੇ ਵਿੱਚ ਕੈਦ ਹੋ ਗਈ। ਦੋ ਚੋਰ ਕਾਰ ਨੂੰ ਧੱਕਾ ਲਾ ਕੇ ਲੈ ਗਏ ਅਤੇ ਇੱਕ ਚੋਰ ਨਾਲ ਸਕੂਟਰੀ ਉਤੇ ਜਾਂਦਾ ਕੈਮਰੇ ਵਿੱਚ ਕੈਦ ਹੋਇਆ ਹੈ।