ਬਟਾਲਾ ਦੇ ਅੰਮ੍ਰਿਤਸਰ ਬਾਈਪਾਸ ਨੇੜੇ ਦੋ ਧਿਰਾਂ ਵਿੱਚ ਹੋਏ ਝਗੜੇ ਦੌਰਾਨ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਦੋ ਭਰਾਵਾਂ ਜ਼ਖਮੀ ਹੋ ਗਏ ਹਨ, ਜੋ ਇੱਕ-ਦੂਜੇ ਦੇ ਚਾਚੇ-ਤਾਏ ਦੇ ਪੁੱਤ ਹਨ। ਜਾਣਕਾਰੀ ਅਨੁਸਾਰ, ਇਕ ਭਾਈ ਦੇ ਨੱਕ ਵਿੱਚ ਤੇ ਦੂਜੇ ਦੀ ਲੱਤ ਵਿੱਚ ਗੋਲੀ ਲੱਗੀ ਹੈ। ਦੋਨੋ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।