Khanna News: ਖੰਨਾ ਦੇ ਪਿੰਡ ਰੋਹਣੋਂ ਕਲਾਂ ਦੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਵਿੱਚੋਂ ਚੋਰੀ ਦੀ ਵੀਡੀਓ ਸਾਹਮਣੇ ਆਈ ਹੈ। ਇਸ ਵਿੱਚ ਤਿੰਨ ਚੋਰ ਸਕੂਲ ਦੀ ਕੰਧ ਟੱਪ ਕੇ ਗਰਿੱਲ ਚੋਰੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਦੀ ਪਛਾਣ ਹਰਚਨ ਸਿੰਘ ਵਜੋਂ ਹੋਈ ਹੈ। ਹਰਚਨ ਸਿੰਘ ਕਰਮਜੀਤ ਕੌਰ ਦਾ ਪਤੀ ਹੈ, ਜੋ ਸਕੂਲ ਵਿੱਚ ਮਿਡ-ਡੇਅ ਮੀਲ ਅਟੈਂਡੈਂਟ ਅਤੇ ਸਫਾਈ ਦਾ ਕੰਮ ਕਰਦੀ ਹੈ। ਉਸਨੇ ਆਪਣੇ ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਆਪਣੇ ਦੋ ਦੋਸਤਾਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਸਦਰ ਥਾਣੇ ਨੇ ਤਿੰਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
More Videos
More Videos
More Videos
More Videos
More Videos