Patiala News: ਹਲਕਾ ਸਨੌਰ ਦੇ ਪਿੰਡ ਨਗਰ ਚ ਇਕ ਨਸ਼ੇੜੀ ਵਿਅਕਤੀ ਬਲਵੀਰ ਸਿੰਘ ਸੋਢੀ ਵੱਲੋ ਅਪਣੇ ਘਰ ਨੂੰ ਰਾਤ ਸਮੇਂ ਅੱਗ ਲਗਾ ਦਿੱਤੀ ਗਈ। ਫ਼ਾਇਰ ਬ੍ਰਿਗੇਡ ਨੇ ਮੌਕੇ ਉੱਪਰ ਪਹੂੰਚ ਕੇ ਅੱਗ ਤੇ ਕਾਬੂ ਪਾਇਆ। ਦੋਸ਼ੀ ਬਲਵੀਰ ਸਿੰਘ ਸੋਢੀ ਦੀ ਧਰਮ ਪਤਨੀ ਸੁਨੀਤਾ ਦੇਵੀ ਨੇ ਦਸਿਆ ਕੀ ਉਸਦਾ ਪਤੀ ਨਸ਼ੇ ਦਾ ਆਦਿ ਹੈ ਤੇ ਉਨ੍ਹਾਂ ਦਾ ਪਰਿਵਾਰ ਬਹੁਤ ਗਰੀਬ ਹੈ ਪਹਿਲਾ ਵੀ ਉਸ ਵੱਲੋ ਅੱਗ ਲਗਾਈ ਗਈ ਸੀ। ਅੱਜ ਉਸਨੇ ਫਿਰ ਘਰ ਨੂੰ ਅੱਗ ਲਗਾ ਦਿੱਤੀ ਜਿਸ ਕਾਰਨ ਕਣਕ, ਕਪੜੇ, ਰਾਸ਼ਨ, ਜਰੂਰੀ ਕਾਗ਼ਜ਼, ਅਧਾਰ ਕਾਰਡ, ਬੱਚਿਆ ਦੇ ਸਰਟੀਫਿਕੇਟ, ਬੈਂਕ ਦੀ ਕਾਪੀ, ਕੁੱਝ ਨਗਦੀ ਅਤੇ ਘਰ ਜਲ ਕੇ ਸੁਆਹ ਹੋ ਗਿਆ ਹੈ।
More Videos
More Videos
More Videos
More Videos
More Videos