Dumping Woman Body: ਲੁਧਿਆਣਾ ‘ਚ ਦੋ ਵਿਅਕਤੀਆਂ ਨੇ ਬੋਰੀ ‘ਚ ਪਾ ਕੇ ਇੱਕ ਮਹਿਲਾ ਦੀ ਲਾਸ਼ ਫਿਰੋਜ਼ਪੁਰ ਰੋਡ ਦੇ ਡਿਵਾਈਡਰ ‘ਤੇ ਸੁੱਟ ਦਿੱਤੀ ਸੀ। ਹੁਣ ਇਸ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਲੁਧਿਆਣਾ ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿੱਚੋਂ ਇੱਕ ਔਰਤ ਹੈ। ਮ੍ਰਿਤਕਾ ਦੀ ਪਛਾਣ 25 ਸਾਲਾ ਰੇਸ਼ਮਾ ਵਜੋਂ ਹੋਈ ਹੈ। ਰੇਸ਼ਮਾ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਸਦੇ ਸੱਸ ਅਤੇ ਸਹੁਰੇ ਨੇ ਕੀਤਾ ਸੀ। ਪੁਲਿਸ ਨੇ ਦੱਸਿਆ ਕਿ ਰੇਸ਼ਮਾ ਦੇ ਸਹੁਰੇ ਪਰਿਵਾਰ ਵਾਲੇ ਉਸਦੇ ਚਰਿੱਤਰ 'ਤੇ ਸ਼ੱਕ ਕਰਦੇ ਸਨ। ਮੰਗਲਵਾਰ ਰਾਤ ਨੂੰ ਦੋਸ਼ੀ ਸੱਸ ਅਤੇ ਸਹੁਰੇ ਦੀ ਰੇਸ਼ਮਾ ਨਾਲ ਲੜਾਈ ਹੋ ਗਈ ਕਿਉਂਕਿ ਰੇਸ਼ਮਾ ਦੇਰ ਰਾਤ ਘਰ ਪਹੁੰਚੀ ਸੀ। ਇਸ ਤੋਂ ਬਾਅਦ ਦੋਸ਼ੀ ਸੱਸ ਦੁਲਾਰੀ ਨੇ ਉਸਨੂੰ ਫੜ ਲਿਆ ਅਤੇ ਸਹੁਰੇ ਕ੍ਰਿਸ਼ਨਾ ਨੇ ਉਸਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।
More Videos
More Videos
More Videos
More Videos
More Videos