Videos

ਤੇਜ਼ ਰਫ਼ਤਾਰ ਦਾ ਕਹਿਰ, 3 ਨੌਜਵਾਨਾਂ ਦੀ ਮੌਕੇ 'ਤੇ ਹੋਈ ਮੌਤ

Amritsar Car Accident: ਅੰਮ੍ਰਿਤਸਰ-ਅਟਾਰੀ ਰੋਡ 'ਤੇ ਸਥਿਤ ਅੱਡਾ ਢੋਡੀਵਿੰਡ ਵਿਖੇ ਦੇਰ ਸ਼ਾਮ ਹੋਏ ਇੱਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਾਲੇ ਪਾਸੇ ਤੋਂ ਦੇਰ ਸ਼ਾਮ ਖਾਸਾ ਪੈਟਰੋਲ ਪੰਪ ਦੇ ਮਾਲਕ ਸਰ ਮੋਤਾ ਸਿੰਘ ਘਰਿੰਡਾ ਦਾ ਪੋਤਰਾ ਆਪਣੇ ਦੋ ਵਰਕਰਾਂ ਦੇ ਨਾਲ ਅਟਾਰੀ ਸਰਹੱਦ ਵਾਲੇ ਪਾਸੇ ਨੂੰ ਆਪਣੀ ਗੱਡੀ 'ਤੇ ਜਾ ਰਿਹਾ ਸੀ। ਇਸ ਦੌਰਾਨ ਕਾਰ ਬਹੁਤ ਤੇਜ਼ ਰਫ਼ਤਾਰ ਸੀ, ਜੋ ਕਿ ਬੇਕਾਬੂ ਹੋ ਕੇ ਅੱਗੇ ਜਾ ਰਹੇ ਟਰੈਕਟਰ-ਟਰਾਲੀ ਵਿੱਚ ਜਾ ਕੇ ਜ਼ੋਰਦਾਰ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਰਫਤਾਰ ਇੰਨੀ ਜ਼ਿਆਦਾ ਸੀ ਕਿ ਟਰੈਕਟਰ-ਟਰਾਲੀ ਪੂਰੀ ਤਰ੍ਹਾਂ ਪਲਟ ਗਈ ਅਤੇ ਕਾਰ ਸਵਾਰ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

Video Thumbnail
Share
Advertisement
Read More