Zirakpur News: ਜ਼ੀਰਕਪੁਰ ਦੇ ਅਧੀਨ ਪੈਂਦੇ ਢਕੋਲੀ ਵਿੱਚ ਦੇਖਦੇ ਦੇਖਦੇ ਮਕਾਨ ਹੋਇਆ ਢਹਿ ਢੇਰੀ ਹੋ ਗਿਆ। ਇਹ ਘਟਨਾ ਢਕੋਲੀ ਦੇ ਵਾਰਡ ਨੰਬਰ 14 ਕ੍ਰਿਸ਼ਨਾ ਇਨਕਲੇਵ ਕਲੋਨੀ ਦੀ ਦੱਸੀ ਜਾ ਰਹੀ ਹੈ। ਮਕਾਨ ਨਾਲੇ ਦੇ ਕੰਢੇ ਉਤੇ ਬਣਿਆ ਹੋਇਆ ਸੀ ਜਿਸ ਉਤੇ ਕੁਝ ਦਿਨ ਪਹਿਲਾਂ ਤਰੇੜਾ ਪੈਣੀਆਂ ਸ਼ੁਰੂ ਹੋ ਗਈਆਂ ਸੀ। ਘਰ ਦੀ ਮਾਲਕਣ ਦੀਪਾ ਨੇ ਜਦੋਂ ਆਪਣਾ ਮਕਾਨ ਡਿੱਗਿਆ ਦੇਖਿਆ ਤਾਂ ਉਸਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ। ਦੀਪਾ ਨੇ ਦੱਸਿਆ ਕਿ ਉਹ ਆਪਣੇ ਬੇਟੇ ਦੇ ਨਾਲ ਇੱਥੇ ਰਹਿ ਰਹੀ ਹੈ ਤੇ ਪਤੀ ਪੂਣੇ ਵਿੱਚ ਨੌਕਰੀ ਕਰਦੇ ਹਨ। ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਗੁਆਂਢੀਆਂ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਮਕਾਨ ਵਿੱਚ ਤਰੇੜਾਂ ਪੈਣ ਦੀਆਂ ਆਵਾਜ਼ਾਂ ਆ ਰਹੀਆਂ ਹਨ ਕਿਉਂਕਿ ਉਹ ਬੇਟੇ ਨਾਲ ਕਿਤੇ ਕੰਮ ਉਤੇ ਗਈ ਹੋਈ ਸੀ। ਉਸ ਨੇ ਦੱਸਿਆ ਕਿ ਇਹ ਅੱਠ ਸਾਲ ਪਹਿਲਾਂ ਹੀ ਬੈਂਕ ਆਕਸ਼ਨ ਉਤੇ ਲਿਆ ਸੀ। ਗਨੀਮਤ ਇਹ ਰਹੀ ਕਿ ਜਿਸ ਸਮੇਂ ਮਕਾਨ ਡਿੱਗਿਆ ਉਸ ਸਮੇਂ ਘਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ।
More Videos
More Videos
More Videos
More Videos
More Videos