ਡਿਜ਼ੀਟਲ ਅਰੈਸਟ ਅਤੇ ਡਿਜ਼ੀਟਲ ਠੱਗੀ ਤੋਂ ਬਚਣ ਦਾ ਸੱਭ ਤੋਂ ਕਾਰਗਰ ਤਰੀਕਾ ਜਾਣਕਾਰੀ ਹੈ। ਡਿਜ਼ੀਟਲ ਅਰੈਸਟ ਦੀ ਸ਼ੁਰੂਆਤ ਡਰ, ਸਹਿਮ ਅਤੇ ਘਬਰਾਹਟ ਨਾਲ ਹੁੰਦੀ ਹੈ। ਤੁਸੀਂ ਧਮਕੀਆਂ ਦੇ ਦਬਾਅ ਹੇਠ ਆ ਜਾਂਦੇ ਹੋ। ਪਹਿਲਾ ਕਦਮ ਇਹ ਹੈ ਕਿ ਅਜਿਹੇ ਕਿਸੇ ਫੋਨ ਜਾਂ ਵੀਡੀਓ ਕਾਲ ਤੋਂ ਡਰਨ ਦੀ ਲੋੜ ਨਹੀਂ ਹੈ। ਕੋਈ ਫੋਨ ਜਾਂ ਵੀਡੀਓ ਕਾਲ ʼਤੇ ਡਰਾਉਂਦਾ ਧਮਕਾਉਂਦਾ ਹੈ ਤਾਂ ਡਰਨ ਦੀ ਬਜਾਏ ਸਿੱਧਾ ਸਪਸ਼ਟ ਜਵਾਬ ਦਿਓ ਜਾਂ ਫੋਨ ਬੰਦ ਕਰ ਦਿਓ। ਕੁਝ ਸਮੇਂ ਲਈ ਫੋਨ ਪਾਵਰ-ਆਫ਼ ਕਰ ਦਿਓ।