Sarwan Singh Pandher: ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 101 ਕਿਸਾਨਾਂ ਦਾ ਜੱਥਾ 25 ਤਾਰੀਕ ਨੂੰ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ 8 ਮਾਰਚ ਨੂੰ ਮਹਿਲਾ ਅੰਤਰਰਾਸ਼ਟਰੀ ਦਿਵਸ ਦੋਵੇਂ ਮੋਰਚਿਆਂ ਉਪਰ ਵੱਡੇ ਪੱਧਰ ਉਤੇ ਮਨਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਬਿਹਾਰ ਦੇ ਵਿੱਚ ਪਹਿਲਾਂ ਵਾਂਗ ਲਾਰੇ ਲੱਪੇ ਲਗਾਉਣ ਜਾ ਰਹੀ ਹੈ ਕਿਉਂਕਿ ਪਹਿਲਾਂ ਵੀ ਪੈਕਜ ਦੇਣ ਦਾ ਵਾਅਦਾ ਕੀਤਾ ਸੀ ਹੁਣ ਅੱਗੇ ਇਲੈਕਸ਼ਨ ਆਉਣ ਦਾ ਸਮਾਂ ਨੇੜੇ ਆ ਗਿਆ ਹੈ।