Videos

Punjab Vidhan Sabha: ਕੁਲਤਾਰ ਸੰਧਵਾਂ ਨੇ ਬੱਚੀ ਦਾ ਸੁਪਨਾ ਕੀਤਾ ਸਕਾਰ; ਵਿਧਾਨ ਸਭਾ ਦਾ ਸਪੀਕਰ ਬਣਾਇਆ

Punjab Vidhan Sabha: ਅੱਜ ਯੁਵਾ ਸੱਤਾ ਵੱਲੋਂ ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਦੇ ਸਕੂਲ ਕਾਲਜ ਲੜਕੀਆਂ ਨੂੰ ਪੰਜਾਬ ਵਿਧਾਨ ਸਭਾ ਦਾ ਗਰਲ ਪਾਰਲੀਮੈਂਟ ਨਾਮ ਦਾ ਟੂਰ ਲਗਾਇਆ ਗਿਆ। ਇਸ ਸਮੇਂ ਬੱਚੀ ਨੇ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਆਪਣੀ ਲਿਖੀ ਕਿਤਾਬ ਸੌਂਪੀ ਅਤੇ ਨਾਲ ਹੀ ਸਪੀਕਰ ਦੀ ਪੇਂਟਿੰਗ ਕੀਤੀ। ਇਸ ਦੌਰਾਨ ਇਕ ਬੱਚੀ ਨੇ ਵਿਧਾਨ ਸਭਾ ਦੀ ਸਪੀਕਰ ਬਣਨ ਦੀ ਇੱਛਾ ਜ਼ਾਹਿਰ ਕੀਤੀ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਨੇ ਕਿਹਾ ਕਿ ਤੁਹਾਡੀ ਇੱਛਾ ਹੁਣੇ ਪੂਰੀ ਹੋਵੇਗੀ ਅਤੇ ਇਸ ਤੋਂ ਬਾਅਦ ਸਪੀਕਰ ਲੜਕੀ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਅੰਦਰ ਲੈ ਗਏ। ਇਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਲੜਕੀ ਨੂੰ ਵਿਧਾਨ ਸਭਾ ਸਪੀਕਰ ਦੀ ਕੁਰਸੀ ਕੋਲ ਲੈ ਗਏ ਅਤੇ ਲੜਕੀ ਨੂੰ ਆਪਣੀ ਕੁਰਸੀ 'ਤੇ ਬਿਠਾ ਦਿੱਤਾ ਅਤੇ ਇਹ ਵੀ ਕਿਹਾ ਕਿ ਤੁਸੀਂ ਜਿੰਨੀ ਦੇਰ ਚਾਹੋ ਬੈਠ ਸਕਦੇ ਹੋ।

Video Thumbnail
Share
Advertisement
Read More