Batala News: ਭਾਰਤ ਤੇ ਪਾਕਿਸਤਾਨ ਦੇ ਸਮਝੌਤੇ ਤੋਂ ਬਾਅਦ ਮੁੜ ਜ਼ਿੰਦਗੀ ਲੀਹਾਂ ਉਤੇ ਆਉਣੀ ਸ਼ੁਰੂ ਹੋ ਗਈ ਹੈ। ਜਦੋਂ ਵੱਖੋ ਵੱਖ ਵਰਗ ਦੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਦਿਨਾਂ ਵਿੱਚ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਸੀ। ਉਨ੍ਹਾਂ ਦਿਨਾਂ ਵਿੱਚ ਸੜਕਾਂ ਸੁੰਨੀਆਂ ਹੋ ਗਈਆਂ ਸਨ। ਦਿਨ ਤਾਂ ਔਖਾ ਸੌਖਾ ਨਿਕਲ ਜਾਂਦਾ ਸੀ ਪਰ ਰਾਤ ਨੂੰ ਬਹੁਤ ਜ਼ਿਆਦਾ ਡਰ ਦਾ ਮਾਹੌਲ ਸੀ। ਅੱਜ ਦੁਬਾਰਾ ਸੜਕਾਂ ਉਤੇ ਰੌਣਕ ਦੇਖਣ ਨੂੰ ਮਿਲ ਰਹੀ ਹੈ। ਲੱਗਦਾ ਹੈ ਕਿ ਜਿਹੜਾ ਕਾਰੋਬਾਰ ਪਿਛਲੇ ਦਿਨਾਂ ਦੇ ਵਿੱਚ ਯਕਦਮ ਠੱਪ ਹੋ ਗਿਆ ਸੀ ਉਹ ਹੁਣ ਮੁੜ ਲੀਹ ਉਤੇ ਆਉਣਾ ਸ਼ੁਰੂ ਹੋ ਗਿਆ।