ਫ਼ਾਜ਼ਿਲਕਾ ਦੇ ਰਹਿਣ ਵਾਲੇ ਸੰਜੀਵ ਕੁਮਾਰ ਵੱਲੋਂ ਬੀਤੇ ਦਿਨੀ ਦੁਕਾਨ ਵਿੱਚ ਸਫਾਈ ਕੀਤੀ ਗਈ ਤਾਂ ਇਕੱਠੇ ਹੋਏ ਕਬਾੜ ਨੂੰ ਵੇਚ ਕੇ ਵਾਪਸ ਪਰਤਦੇ ਸਮੇਂ ਕਬਾੜ ਦੇ ਪੈਸਿਆਂ ਦੇ ਨਾਲ ਫਾਜ਼ਿਲਕਾ ਦੇ ਰੂਪ ਚੰਦ ਲੋਟਰੀ ਵਾਲਿਆਂ ਤੋਂ ਟਿਕਟ ਖਰੀਦ ਲਿਆ ਗਿਆ । ਜਿਸ ਤੋਂ ਬਾਅਦ ਉਸ ਨੂੰ ਫੋਨ ਆਇਆ ਤੇ ਉਸ ਵੱਲੋਂ ਖਰੀਦੇ ਗਏ ਟਿਕਟ ਤੇ 45000 ਦਾ ਇਨਾਮ ਨਿਕਲਿਆ। ਜਿਸ ਤੋਂ ਬਾਅਦ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਹਾਲਾਂਕਿ ਇਸ ਬਾਅਦ ਲਾਟਰੀ ਟਿਕਟ ਖਰੀਦਦਾਰ ਸੰਜੀਵ ਕੁਮਾਰ ਅਤੇ ਰੂਪ ਚੰਦ ਲਾਟਰੀ ਸੰਚਾਲਕ ਬੋਬੀ ਨੇ ਜਾਣਕਾਰੀ ਸਾਂਝੀ ਕੀਤੀ।