Samrala News : ਸਮਰਾਲਾ ਨੇੜਲੇ ਪਿੰਡ ਭਗਵਾਨਪੁਰਾ ਦੀ ਪੰਚਾਇਤ ਦੀ ਸ਼ਿਕਾਇਤ ਉਤੇ ਪ੍ਰਸ਼ਾਸਨ, ਸਿਹਤ ਵਿਭਾਗ ਵੱਲੋਂ ਪਿੰਡ ਵਾਸੀ ਕਰਮਜੀਤ ਸਿੰਘ ਦੇ ਘਰ ਭਾਰੀ ਮਾਤਰਾ ਵਿੱਚ ਇਕੱਠਾ ਹੋਇਆ ਕੂੜਾ, ਗਲੀਆਂ ਸੜੀਆਂ ਸਬਜ਼ੀਆਂ, ਗਲਿਆ ਫਰੂਟ,ਖਾਲੀ ਬੋਤਲਾਂ ਚੁਕਵਾਈਆਂ ਗਈਆਂ ਕਿਉਂਕਿ ਪਿੰਡ 'ਚ ਕੂੜੇ ਨਾਲ ਵੱਡੀਆਂ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਸੀ। ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਨੇ ਦੱਸਿਆ ਕਿ ਜਿਹੜਾ ਕੂੜਾ ਉਕਤ ਵਿਅਕਤੀ ਸ਼ਹਿਰ ਵਿਚੋਂ ਇਕੱਠਾ ਕਰ ਲਿਆਉਂਦਾ ਸੀ ਜਿਸ ਵਿੱਚ ਗਲੀਆਂ ਸੜੀਆਂ ਸਬਜ਼ੀਆਂ ਤੇ ਫਰੂਟ ਹੁੰਦੇ ਸਨ ਇਹ ਗਲੀਆਂ ਸੜਿਆ ਸਮਾਨ ਘਰ ਵਿੱਚ ਰੱਖੇ ਦੁਧਾਰੂ ਪਸ਼ੂਆਂ ਨੂੰ ਪਾਉਂਦਾ ਸੀ ਜੋ ਤਸ਼ੱਦਦ ਦੇ ਬਰਾਬਰ ਹੈ।