Batala Loot News: ਬੀਤੇ ਦਿਨੀਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਨ ਦੇ ਇੱਕ ਪੈਟਰੋਲ ਪੰਪ ਤੋਂ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਪੈਸਿਆਂ ਨਾਲ ਭਰਿਆ ਬੈਗ ਖੋਹ ਕੇ ਲੈ ਗਏ ਸਨ ਤੇ ਹੁਣ ਕਾਹਨੂੰਵਾਨ ਥਾਣੇ ਦੇ ਸਠਿਆਲੀ ਦੇ ਪੈਟਰੋਲ ਪੰਪ ਉਤੇ ਵੀ ਅਜਿਹੀ ਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਗੁਰਹਿੰਦਰ ਸਿੰਘ ਸ੍ਰੀ ਹਰਕ੍ਰਿਸ਼ਨ ਫਿਲਿੰਗ ਸਟੇਸਨ ਸਠਿਆਲੀ ਵਿਖੇ ਨੌਕਰੀ ਕਰਦਾ ਹੈ। ਬੀਤੀ ਸ਼ਾਮ ਜਦੋਂ ਉਹ ਪੈਟਰੋਲ ਪੰਪ ਉਤੇ ਡਿਊਟੀ ਕਰ ਰਿਹਾ ਸੀ ਕਿ ਕਰੀਬ 7:30 ਵਜੇ ਦੋ ਵਿਅਕਤੀ ਜਿਨ੍ਹਾਂ ਨੇ ਮੂੰਹ ਢੱਕੇ ਹੋਏ ਸਨ ਤੇ ਇੱਕ ਮੋਟਰਸਾਈਕਲ ਉਤੇ ਸਵਾਰ ਹੋ ਕੇ ਆਏ ਅਤੇ ਮੁਦਈ ਨੂੰ 50 ਰੁਪਏ ਦਾ ਤੇਲ ਪਾਉਣ ਲਈ ਕਿਹਾ। ਇੰਨੇ ਨੂੰ ਅਣਪਛਾਤੇ ਨੇ ਪਿਸਤੌਲ ਕੱਢ ਕੇ ਮੁਦਈ ਨੂੰ ਡਰਾ ਧਮਕਾ ਕੇ ਉਸ ਕੋਲੋਂ 3600 ਰੁਪਏ ਨਗਦੀ ਅਤੇ ਮੁਦਈ ਦਾ ਮੋਬਾਇਲ ਫੋਨ ਖੋਹ ਕੇ ਮੋਟਰਸਾਇਕਲ ਉਤੇ ਸਵਾਰ ਹੋ ਕੇ ਕੋਟ ਟੋਡਰਮੱਲ ਵਾਲੀ ਸਾਇਡ ਨੂੰ ਚਲੇ ਗਏ।
More Videos
More Videos
More Videos
More Videos
More Videos