Nangal Forest Fire: ਨੰਗਲ ਦੇ ਨਾਲ ਲੱਗਦੇ ਪੱਟੀ ਅਤੇ ਮਾਣਕਪੁਰ ਪਿੰਡਾਂ ਦੇ ਜੰਗਲਾਂ ਵਿੱਚ ਭਿਆਨਕ ਅੱਗ ਲੱਗ ਗਈ। ਨੰਗਲ ਨਗਰ ਕੌਂਸਲ ਅਤੇ ਜੰਗਲਾਤ ਵਿਭਾਗ ਦੇ ਕਰਮਚਾਰੀ ਅੱਗ 'ਤੇ ਕਾਬੂ ਪਾਉਣ ਲਈ ਕਾਫੀ ਮਿਹਨਤ ਕੀਤੀ। ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ਉਤੇ ਕਾਬੂ ਪਾਇਆ ਗਿਆ। ਇਸ ਅੱਗ ਕਾਰਨ ਨਾ ਸਿਰਫ਼ ਜੰਗਲੀ ਸੰਪਤੀ ਸੜ ਗਈ ਹੈ, ਸਗੋਂ ਜੰਗਲੀ ਜਾਨਵਰਾਂ ਦੇ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।