Moga News: ਸੀਵਰੇਜ ਵਿਵਾਦ ਨੂੰ ਲੈ ਕੇ ਮੋਗਾ ਨਗਰ ਨਿਗਮ ਮੇਅਰ ਬਲਜੀਤ ਸਿੰਘ ਚਾਨੀ ਤੇ ਨਿਗਮ ਵਿੱਚ ਬਤੌਰ ਠੇਕੇਦਾਰ ਕੰਮ ਕਰ ਚੁੱਕੇ ਸੰਤੋਖ ਸਿੰਘ ਵਿਚਾਲੇ ਜ਼ਬਰਦਸਤ ਲੜਾਈ ਹੋਈ। ਇਸ ਲੜਾਈ ਦੌਰਾਨ ਠੇਕੇਦਾਰ ਜ਼ਖ਼ਮੀ ਹੋ ਗਿਆ। ਤਲਖੀ ਵਿੱਚ ਮੇਅਰ ਨੇ ਆਪਣਾ ਪਿਸਤੌਲ ਕੱਢ ਲਿਆ। ਮੇਅਰ ਬਲਜੀਤ ਸਿੰਘ ਚਾਨੀ ਦਾ ਕਹਿਣਾ ਹੈ ਕਿ ਸੰਤੋਖ ਸਿੰਘ ਬਿਨਾਂ ਕਿਸੇ ਮਨਜ਼ੂਰੀ ਤੋਂ ਵਿਧਾਇਕ ਦਾ ਨਾਮ ਲੈ ਕੇ ਨਗਰ ਨਿਗਮ ਵਿਚੋਂ ਮਸ਼ੀਨਾਂ ਲੈ ਕੇ ਗਿਆ। ਮੇਅਰ ਨੇ ਕਿਹਾ ਕਿ ਜੇ ਵਿਧਾਇਕ ਨੂੰ ਲੱਗਦਾ ਹੈ ਕਿ ਸੰਤੋਖ ਸਿੰਘ ਕੰਮ ਵਧੀਆ ਤਰੀਕੇ ਨਾਲ ਕਰ ਸਕਦਾ ਹੈ ਤਾਂ ਮੈਂ ਆਪਣੇ ਘਰੇ ਚਲੇ ਜਾਂਦਾ ਹਾਂ, ਜੇ ਕਿਸੇ ਨੂੰ ਲੱਗਦਾ ਕਿ ਸੰਤੋਖ ਸਿੰਘ ਵਧੀਆ ਸੁਚਾਰੂ ਢੰਗ ਨਾਲ ਕੰਮ ਕਰ ਸਕਦਾ ਹੈ ਤਾਂ ਮੈਂ ਅੱਜ ਹੀ ਅਸਤੀਫਾ ਦੇਣ ਨੂੰ ਤਿਆਰ ਹਾਂ।
More Videos
More Videos
More Videos
More Videos
More Videos