Navratri 2024 Day 2: ਨਵਰਾਤਰਿਆਂ ਦੇ ਦੂਸਰੇ ਦਿਨ ਵੀ ਮੰਦਰਾਂ ਦੇ ਵਿੱਚ ਭਗਤਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ। ਤੜਕਸਾਰ ਤੋਂ ਹੀ ਮੰਦਿਰ ਦੇ ਕਵਾੜ ਖੋਲ੍ਹਣ ਅਨੁਸਾਰ ਭਗਤ ਪੂਜਾ ਅਰਚਨਾ ਕਰਨ ਲਈ ਮੰਦਰਾਂ ਦੇ ਵਿੱਚ ਪਹੁੰਚ ਜਾਂਦੇ ਹਨ। ਇਹਨਾਂ ਦਿਨਾਂ ਦੇ ਵਿੱਚ ਮੰਦਰਾਂ ਦੇ ਵਿੱਚ ਭਗਤਾਂ ਦਾ ਜਮਾਵੜਾ ਲੱਗਾ ਰਹਿੰਦਾ ਹੈ। ਲਗਾਤਾਰ ਪੂਜਾ ਅਰਚਨਾ ਚਲਦੀ ਹੈ। ਸਤਸੰਗ ਚਲਦੇ ਨੇ ਜੇ ਮੰਦਰ ਕਾਲੀ ਦੁਆਰੇ ਦੀ ਗੱਲ ਕੀਤੀ ਜਾਵੇ ਤਾਂ ਇਹ ਭਾਰਤ ਦੇ ਵਿੱਚ ਦੂਸਰਾ ਮੰਦਰ ਹੈ ਜਿੱਥੇ ਲੋਕ ਆਪਣੇ ਬੱਚਿਆਂ ਨੂੰ ਹਨੁਮਾਨ ਜੀ ਦਾ ਬਾਲ ਰੂਪ ਲੰਗੂਰ ਬਣਾ ਕੇ ਲਿਆਉਂਦੇ ਹਨ। ਭਾਰਤ ਦੇ ਵਿੱਚ ਦੋ ਹੀ ਅਜਿਹੇ ਮੰਦਰ ਨੇ ਜਿੱਥੇ ਹਨੁਮਾਨ ਜੀ ਦਾ ਬਾਲ ਰੂਪ ਲੰਗੂਰ ਬਣਾਏ ਜਾਂਦੇ ਹਨ। ਪਹਿਲਾ ਹੈ ਦੁਰਗਿਆਣਾ ਤੀਰਥ ਅੰਮ੍ਰਿਤਸਰ ਅਤੇ ਦੂਸਰਾ ਕਾਲੀ ਦੁਆਰਾ ਮੰਦਰ ਬਟਾਲਾ ਜਿੱਥੇ ਲੋਕ ਆਪਣੇ ਬੱਚਿਆਂ ਨੂੰ ਮਨੋਕਾਮਨਾ ਪੂਰੀ ਹੋਣ ਤੇ ਲੰਗੂਰ ਬਣਾਉਂਦੇ।
More Videos
More Videos
More Videos
More Videos
More Videos