Gurpreet Gogi: ਆਮ ਆਦਮੀ ਪਾਰਟੀ ਦੇ ਲੁਧਿਆਣਾ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਦੀ ਲੰਘੀ ਦੇਰ ਰਾਤ ਸ਼ੱਕੀ ਹਾਲਤਾਂ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ, ਜਿਸ ਸਮੇਂ ਗੋਲੀ ਚੱਲੀ ਉਹ ਆਪਣੇ ਬੈੱਡਰੂਮ ਵਿੱਚ ਬੈਠੇ ਹੋਏ ਸਨ। ਉਨ੍ਹਾਂ ਦੇ ਸਿਰ ਵਿੱਚ ਗੋਲੀ ਲੱਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਡੀਐੱਮਸੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੋਸਟਮਾਰਟਮ ਰਿਪੋਰਟ ’ਚ ਮੌਤ ਦਾ ਕਾਰਨ ਸਿਰ ’ਚ ਗੋਲੀ ਲੱਗਣਾ ਦੱਸਿਆ ਗਿਆ ਹੈ। ਗੁਰਪ੍ਰੀਤ ਗੋਗੀ ਦੇ ਸਸਕਾਰ ਮੌਕੇ ਸਾਥੀ ਵਿਧਾਇਕ ਅਸ਼ੋਕ ਪਰਾਸ਼ਰ ਦਾ ਇੱਕ ਵੀਡੀਓ ਸਹਾਮਣੇ ਆਇਆ ਹੈ। ਜਿਸ ਵਿੱਚ ਉਹ ਕਾਫੀ ਜ਼ਿਆਦਾ ਭਾਵੁਕ ਨਜ਼ਰ ਆ ਰਹੇ ਹਨ।
More Videos
More Videos
More Videos
More Videos
More Videos