Batala News: ਗਰਮੀ ਕਾਰਨ ਪਾਰਾ 44 ਤੋਂ 45 ਡਿਗਰੀ ਤੱਕ ਪਹੁੰਚ ਜਾਂਦਾ ਹੈ। ਮੌਸਮ ਵਿਭਾਗ ਨੇ ਵੀ ਹੀਟ ਵੇਵ ਤੋਂ ਬਚਣ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਉਤੇ ਗੱਲਬਾਤ ਕੀਤੀ ਬਟਾਲਾ ਦੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਦਿਲ ਦਾ ਰੋਗ ਹੈ. ਸ਼ੂਗਰ ਜਾਂ ਬੀਪੀ ਵਰਗੀਆਂ ਬਿਮਾਰੀਆਂ ਹਨ ਉਨ੍ਹਾਂ ਨੂੰ ਇਸ ਗਰਮੀ ਦੇ ਵਿੱਚ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਕਿਸੇ ਵੀ ਉਮਰ ਦੇ ਵਿਅਕਤੀਆਂ ਨੂੰ ਕੇਵਲ ਤੇ ਕੇਵਲ ਤਰਲ ਪਦਾਰਥ ਇਸਤੇਮਾਲ ਕਰਨੇ ਚਾਹੀਦੇ ਹਨ ਜਿਨ੍ਹਾਂ ਵਿੱਚ ਸਾਦਾ ਪਾਣੀ ਨਿੰਬੂ ਪਾਣੀ ਲੱਸੀ ਵਰਗੀਆਂ ਚੀਜ਼ਾਂ ਦਾ ਜ਼ਿਆਆਦਾ ਤੋਂ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ। ਸ਼ਰਾਬ ਅਤੇ ਕੌਫੀ ਤੋਂ ਬਚਾਅ ਕਰਨਾ ਚਾਹੀਦਾ। ਜੇਕਰ ਕੋਈ ਜ਼ਰੂਰੀ ਕੰਮ ਨਹੀਂ ਹੈ ਤੇ ਕਿਸੇ ਨੂੰ ਵੀ ਆਪਣੇ ਘਰੋਂ ਬਾਹਰ ਆਉਣ ਦੀ ਜ਼ਰੂਰਤ ਨਹੀਂ। ਜੇਕਰ ਕਿਸੇ ਨੇ ਆਪਣੇ ਘਰੋਂ ਬਾਹਰ ਆਉਣਾ ਹੈ ਤਾਂ ਫਿੱਕੇ ਰੰਗ ਦੇ ਅਤੇ ਢਿੱਲੇ ਕੱਪੜੇ ਪਾ ਕੇ ਆਉਣਾ ਚਾਹੀਦਾ ਤਾਂ ਕਿ ਹੀਟ ਵੇਵ ਤੋਂ ਬਚਿਆ ਜਾ ਸਕੇ।
More Videos
More Videos
More Videos
More Videos
More Videos