Videos

Bathinda News: ਬਸੰਤ ਪੰਚਮੀ ਉਤੇ ਡਰੋਨ ਰਾਹੀਂ ਪੁਲਿਸ ਰੱਖ ਰਹੀ ਨਿਗਰਾਨੀ; ਸੁਰੱਖਿਆ ਦੇ ਕੜੇ ਪ੍ਰਬੰਧ

Bathinda News: ਦੇਸ਼ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਬਠਿੰਡਾ ਅੰਦਰ ਵੀ ਬਸੰਤ ਪੰਚਮੀ ਦੀਆਂ ਰੌਣਕਾਂ ਦੇਖਦਿਆਂ ਹੀ ਬਣਦੀਆਂ ਹਨ ਉੱਥੇ ਹੀ ਪੁਲਿਸ ਵੱਲੋਂ ਵੀ ਬਸੰਤ ਪੰਚਮੀ ਨੂੰ ਲੈ ਕੇ ਸੁਰੱਖਿਆ ਦੇ ਮੱਦੇਨਜ਼ਰ ਖਾਸ ਪ੍ਰਬੰਧ ਕੀਤੇ ਗਏ ਹਨ। ਪੁਲਿਸ ਵੱਲੋਂ ਹੁੱਲੜਬਾਜਾਂ ਅਤੇ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਉਤੇ ਨਿਗਰਾਨੀ ਕੀਤੀ ਜਾ ਰਹੀ ਹੈ। ਬਠਿੰਡਾ ਪੁਲਿਸ ਵੱਲੋਂ ਬਠਿੰਡਾ ਦੇ ਕਿਲਾ ਮੁਬਾਰਕ ਤੋਂ ਡਰੋਨ ਉਡਾ ਕੇ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਉਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਨਾਲ ਹੀ ਦੂਰਬੀਨਾਂ ਰਾਹੀਂ ਵੀ ਚਾਈਨਾ ਡੋਰ ਉਡਾਉਣ ਵਾਲਿਆਂ ਉਤੇ ਨਜ਼ਰ ਰੱਖ ਰਹੇ ਹਨ।

Video Thumbnail
Share
Advertisement
Read More