Bathinda News: ਬਠਿੰਡਾ ਵਿੱਚ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਰੁਜ਼ਗਾਰ ਚੌਕ ਨਜ਼ਦੀਕ ਦਿੱਲੀ ਨੰਬਰ ਗੱਡੀ ਜਿਸਦੇ ਉੱਪਰ ਬੱਤੀ ਲੱਗੀ ਹੋਈ ਸੀ ਅਤੇ ਹੂਟਰ ਮਾਰਦਾ ਲੰਘ ਰਿਹਾ ਸੀ। ਪੁਲਿਸ ਨੇ ਰੋਕ ਕੇ ਉਸ ਨਾਲ ਗੱਲਬਾਤ ਕੀਤੀ ਗਈ ਅੱਗਿਓਂ ਇਸ ਵਿਅਕਤੀ ਵੱਲੋਂ ਪੁਲਿਸ ਨਾਲ ਹੀ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ ਗਈ ਹੈ ਜਿੱਥੇ ਪੁਲਿਸ ਮੁਲਾਜ਼ਮਾਂ ਦਾ ਉਸ ਨੂੰ ਬਹਿਸਬਾਜੀ ਬੰਦ ਕਰਨ ਲਈ ਗੱਲ ਕੀਤੀ ਅਤੇ ਜਵਾਬ ਮੰਗਿਆ ਕਿ ਤੁਸੀਂ ਆਪਣੀ ਇਹ ਨਿੱਜੀ ਗੱਡੀ ਦਿੱਲੀ ਨੰਬਰ ਦੇ ਉੱਪਰ ਹੂਟਰ ਲਾਇਆ ਹੋਇਆ ਹੈ ਅਤੇ ਬੱਤੀ ਲਾਈ ਹੋਈ ਹੈ ਤਾਂ ਅੱਗਿਓਂ ਇਸ ਵੱਲੋਂ ਕੋਈ ਜਵਾਬ ਨਾ ਦਿੱਤਾ ਗਿਆ। ਦੂਜੇ ਪਾਸੇ ਟ੍ਰੈਫਿਕ ਪੁਲਿਸ ਇੰਚਾਰਜ ਅਮਰੀਕ ਸਿੰਘ ਨੇ ਕਿਹਾ ਹੈ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਖਿਲਾਫ ਸਖਤੀ ਕੀਤੀ ਗਈ ਹੈ ਅਤੇ ਇਹ ਵਿਅਕਤੀ ਵੀ ਬੱਤੀ ਲਾ ਕੇ ਅਤੇ ਹੂਟਰ ਵਜਾ ਕੇ ਜਾ ਰਿਹਾ ਸੀ ਜਿਸ ਦਾ ਅਸੀਂ ਚਲਾਨ ਕੱਟਿਆ ਹੈ।
More Videos
More Videos
More Videos
More Videos
More Videos