Jalandhar News: ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਹਿੱਸੇ ਵਜੋਂ, ਪ੍ਰਸ਼ਾਸਨ ਨੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਜਲੰਧਰ ਦੇ ਥਾਣਾ 1 ਅਧੀਨ ਆਉਂਦੇ ਅਸ਼ੋਕ ਵਿਹਾਰ ਅਤੇ ਗੁਰੂ ਅਮਰਦਾਸ ਕਲੋਨੀ ਵਿੱਚ ਦੋ ਘਰਾਂ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ। ਜਿਸ ਵਿੱਚ ਇੱਕ ਘਰ ਅਸ਼ੋਕ ਵਿਹਾਰ ਵਿੱਚ ਮਹਿਲਾ ਤਸਕਰ ਨਿਸ਼ਾ ਖਾਨ ਉਰਫ਼ ਨਿਸ਼ਾ ਚੌਧਰੀ ਦਾ ਹੈ ਤੇ ਦੂਜਾ ਘਰ ਗੁਰੂ ਅਮਰਦਾਸ ਕਲੋਨੀ ਵਿੱਚ ਦਕਿਪ ਸਿੰਘ ਦੀਪਾ ਦਾ ਹੈ। ਦੋਵਾਂ ਤਸਕਰਾਂ ਵਿਰੁੱਧ ਪਹਿਲਾਂ ਹੀ ਤਸਕਰੀ ਦੇ ਕਈ ਮਾਮਲੇ ਦਰਜ ਹਨ। ਅੱਜ ਪੁਲਿਸ ਪ੍ਰਸ਼ਾਸਨ ਅਤੇ ਨਗਰ ਨਿਗਮ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ ਦੋਵਾਂ ਘਰਾਂ 'ਤੇ ਬੁਲਡੋਜ਼ਰ ਚਲਾਏ ਗਏ। ਕਿਹਾ ਜਾ ਰਿਹਾ ਹੈ ਕਿ ਇਹ ਘਰ ਗੈਰ-ਕਾਨੂੰਨੀ ਥਾਵਾਂ 'ਤੇ ਤਸਕਰੀ ਕਰਕੇ ਬਣਾਏ ਗਏ ਸਨ। ਮਹਿਲਾ ਨਸ਼ਾ ਤਸਕਰ ਨਿਸ਼ਾ ਖਾਨ ਵਿਰੁੱਧ ਐਨਡੀਪੀਸੀ ਐਕਟ ਤਹਿਤ 6 ਮਾਮਲੇ ਦਰਜ ਹਨ ਅਤੇ ਦਲੀਪ ਸਿੰਘ ਵਿਰੁੱਧ ਐਨਡੀਪੀਐਸ ਐਕਟ ਤਹਿਤ 11 ਮਾਮਲੇ ਦਰਜ ਹਨ। ਜਿਸ ਤੋਂ ਬਾਅਦ, ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਅਸ਼ੋਕ ਵਿਹਾਰ ਤੇ ਗੁਰੂ ਅਮਰਦਾਸ ਕਲੋਨੀ ਵਿੱਚ ਘਰਾਂ ਨੂੰ ਢਾਹ ਦਿੱਤਾ।