Jalandhar Video: ਜਲੰਧਰ 'ਚ ਲਾਪਰਵਾਹ ਕਾਰ ਚਾਲਕ ਦਾ ਸ਼ਰਮਨਾਕ ਕਾਰਨਾਮਾ ਸਾਹਮਣੇ ਆਇਆ ਹੈ, ਕਾਰ ਚਾਲਕ ਨੇ ਪਹਿਲਾਂ ਪਤੀ-ਪਤਨੀ ਨੂੰ ਟੱਕਰ ਮਾਰੀ ਅਤੇ ਫਿਰ ਜ਼ਖਮੀ ਨੂੰ ਸੜਕ 'ਤੇ ਛੱਡ ਕੇ ਭੱਜ ਗਿਆ। ਪਹਿਲੀ ਟੱਕਰ ਤੋਂ ਬਾਅਦ ਕਾਰ ਚਾਲਕ ਥੋੜੀ ਦੇਰ ਲਈ ਰੁਕਿਆ ਪਰ ਬਾਅਦ 'ਚ ਤੇਜ਼ ਰਫਤਾਰ ਕਰਕੇ ਭੱਜ ਗਿਆ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਇਹ ਘਟਨਾ ਜਲੰਧਰ ਦੇ ਦੋਆਬਾ ਚੌਕ ਨੇੜੇ ਸਥਿਤ ਦੇਵੀ ਤਾਲਾਬ ਮੰਦਿਰ ਕੋਲ ਵਾਪਰੀ। ਜ਼ਖਮੀ ਪਤੀ-ਪਤਨੀ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
More Videos
More Videos
More Videos
More Videos
More Videos