Fazilka News: ਫਾਜ਼ਿਲਕਾ ਦੇ ਇੱਕ ਬਜ਼ੁਰਗ ਨੇ ਪੰਜਾਬ ਸਟੇਟ ਡੀਅਰ ਲਾਟਰੀ ਦਾ ਪਹਿਲਾ ਇਨਾਮ ਜਿੱਤਿਆ ਹੈ। ਉਨ੍ਹਾਂ ਨੇ 15 ਲੱਖ ਰੁਪਏ ਦੀ ਲਾਟਰੀ ਜਿੱਤੀ ਹੈ। ਇਨਾਮ ਜਿੱਤਣ ਤੋਂ ਬਾਅਦ ਲਾਟਰੀ ਵੇਚਣ ਵਾਲਾ ਜੇਤੂ ਨੂੰ ਫ਼ੋਨ ਕਰ ਰਿਹਾ ਸੀ ਪਰ ਫ਼ੋਨ ਨਹੀਂ ਲੱਗ ਰਿਹਾ ਸੀ। ਕਿਸੇ ਤਰ੍ਹਾਂ ਉਸਨੇ ਘਰ ਦਾ ਪਤਾ ਕਿਸੇ ਕੋਲੋਂ ਪੁੱਛਿਆ ਤੇ ਉਨ੍ਹਾਂ ਦੇ ਘਰ ਪਹੁੰਚ ਗਿਆ। ਰਾਧਾ ਸਵਾਮੀ ਕਲੋਨੀ ਦੇ ਵਸਨੀਕ ਮਨੋਹਰ ਲਾਲ ਨੇ ਦੱਸਿਆ ਕਿ ਉਹ ਆਪਣੀ ਪੋਤੀ ਨਾਲ ਸਬਜ਼ੀ ਖਰੀਦਣ ਲਈ ਬਾਜ਼ਾਰ ਗਏ ਸਨ। ਫਿਰ ਉਹ ਰੂਪਚੰਦ ਲਾਟਰੀ ਦੇ ਸੰਚਾਲਕ ਦੀ ਦੁਕਾਨ 'ਤੇ ਲਾਟਰੀ ਟਿਕਟ ਖਰੀਦਣ ਗਏ। ਜਿੱਥੋਂ ਉਨ੍ਹਾਂ ਨੇ ਆਪਣੀ ਪੋਤੀ ਦੁਆਰਾ ਚੁਣਿਆ ਗਿਆ ਟਿਕਟ ਖਰੀਦਿਆ। ਜਿਸ 'ਤੇ ਹੁਣ ਉਨ੍ਹਾਂ ਨੇ 15 ਲੱਖ ਦੀ ਲਾਟਰੀ ਜਿੱਤ ਲਈ ਹੈ।
More Videos
More Videos
More Videos
More Videos
More Videos