Bathinda: ਬੀਤੇ ਕੱਲ੍ਹ ਪਈ ਹਲਕੀ ਬਾਰਿਸ਼ ਕਾਰਨ ਬਠਿੰਡਾ ਦੇ ਪੂਜਾ ਵਾਲਾ ਮੁਹੱਲੇ ਦੇ ਵਿੱਚ ਇੱਕ ਘਰ ਦੀ ਛੱਤ ਡਿੱਗ ਗਈ ਹੈ। ਪਰਿਵਾਰ ਕਾਫੀ ਗਰੀਬ ਦੱਸਿਆ ਜਾ ਰਿਹਾ ਹੈ ਅਤੇ ਇਸ ਪਰਿਵਾਰ 'ਚ ਕਮਾਉਣ ਵਾਲਾ ਕੋਈ ਵੀ ਵਿਅਕਤੀ ਨਹੀਂ ਹੈ। ਘਰ ਦਾ ਗੁਜ਼ਾਰਾ ਚਲਾਉਣ ਵਾਸਤੇ ਪਰਿਵਾਰ ਦੀਆਂ ਦੋ ਕੁੜੀਆਂ ਕੰਮ ਕਰਦੀਆਂ ਹਨ। ਬਜ਼ੁਰਗ ਔਰਤ ਅਤੇ ਉਸ ਦੀ ਬੇਟੀ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਮਦਦ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਸ ਨੁਕਸਾਨ ਦੀ ਸਾਡੇ ਤੋਂ ਭਰਪਾਈ ਨਹੀਂ ਹੋਣੀ ਸਰਕਾਰ ਜਾਂ ਹੋਰ ਕੋਈ ਵੀ ਮਦਦ ਕਰੇ ਤਾਂ ਸਾਡੇ ਘਰ ਦੀ ਛੱਤ ਦੁਬਾਰਾ ਖੜੀ ਹੋ ਸਕਦੀ ਹੈ।
More Videos
More Videos
More Videos
More Videos
More Videos