Chandigarh News: ਚੰਡੀਗੜ੍ਹ ਵਿੱਚ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੀ ਸੁਰੱਖਿਆ ਟੀਮ ਅਤੇ ਚੰਡੀਗੜ੍ਹ ਪੁਲਿਸ ਵਿਚਾਲੇ ਵਿਵਾਦ ਹੋ ਗਿਆ ਹੈ। ਦੋਵੇਂ ਫੋਰਸਾਂ ਦੇ ਜਵਾਨਾਂ ਨੇ ਇੱਕ-ਦੂਜੇ ਨਾਲ ਧੱਕਾਮੁੱਕੀ ਕੀਤੀ। ਕੇਂਦਰੀ ਸੁਰੱਖਿਆ ਟੀਮ ਨੇ ਕਿਹਾ ਕਿ ਉਹ ਗ੍ਰਹਿ ਮੰਤਰਾਲੇ ਨੂੰ ਇਸ ਦੀ ਸ਼ਿਕਾਇਤ ਕਰਨਗੇ। ਉਥੇ ਹੀ ਚੰਡੀਗੜ੍ਹ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਉੱਚ ਅਧਿਕਾਰਆਂ ਨੇ ਹੁਕਮ ਦਿੱਤੇ ਹਨ ਕਿ ਗੱਡੀਆਂ ਨੂੰ ਰੋਕਿਆ ਜਾਵੇ। ਕੇਂਦਰੀ ਸੁਰੱਖਿਆ ਟੀਮ ਨੇ ਕਿਹਾ ਕਿ ਵੀਵੀਆਈਪੀ ਦੀ ਸੁਰੱਖਿਆ ਕਰਨਾ ਸਾਡਾ ਕੰਮ ਹੈ।