Migratory Birds Video: ਮੌਸਮ ਵਿੱਚ ਬਦਲਾਅ ਦੇ ਨਾਲ ਕਈ ਪ੍ਰਵਾਸੀ ਪੰਛੀ ਆਪਣੇ ਦੇਸ਼ ਛੱਡ ਕੇ ਭਾਰਤ ਦੇ ਕਈ ਇਲਾਕਿਆਂ ਵਿੱਚ ਚਲੇ ਜਾਂਦੇ ਹਨ।ਅਜਿਹਾ ਹੀ ਇੱਕ ਸਥਾਨ ਪਠਾਨਕੋਟ ਦੇ ਰਣਜੀਤ ਸਾਗਰ ਡੈਮ ਦੀ ਝੀਲ ਹੈ, ਜਿੱਥੇ ਪਰਵਾਸੀ ਪੰਛੀ ਪਹੁੰਚ ਰਹੇ ਹਨ। ਜੰਗਲੀ ਜੀਵ ਵਿਭਾਗ ਵੱਲੋਂ ਇਸ ਪਾਸੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਾਰੇ ਪਰਵਾਸੀ ਪੰਛੀਆਂ ਦੀ ਗਿਣਤੀ ਅਤੇ ਨਿਗਰਾਨੀ ਜੰਗਲੀ ਜੀਵ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ।ਪਿਛਲੇ ਸਾਲ ਨਾਲੋਂ ਇਸ ਸਾਲ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ 4 ਗੁਣਾ ਵੱਧ ਪ੍ਰਵਾਸੀ ਪੰਛੀ ਪਹੁੰਚੇ ਹਨ ਪਰ ਵੱਖ-ਵੱਖ ਕਿਸਮ ਦੇ ਪੰਛੀ ਝੀਲ ਵਿਚ ਆਪਣੇ ਭੋਜਨ ਦੀ ਭਾਲ ਕਰ ਰਹੇ ਹਨ ਕਿਉਂਕਿ ਇਸ ਵਾਰ ਮੌਸਮ ਪੂਰੀ ਤਰ੍ਹਾਂ ਅਨੁਕੂਲ ਹੋਣ ਕਾਰਨ ਸਾਈਬੇਰੀਅਨ ਪੰਛੀਆਂ ਦੀ ਗਿਣਤੀ ਜ਼ਿਆਦਾ ਹੈ।ਇਹ ਪੰਛੀ ਸਾਇਬੇਰੀਆ, ਰੂਸ ਅਤੇ ਯੂਕਰੇਨ ਆਦਿ ਦੇਸ਼ਾਂ ਤੋਂ ਭਾਰਤ ਆ ਕੇ ਕਈ ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪਠਾਨਕੋਟ ਪਹੁੰਚ ਚੁੱਕੇ ਹਨ |
More Videos
More Videos
More Videos
More Videos
More Videos