Videos

ਯੂਟਿਊਬਰ ਇਲਾਹਾਬਾਦੀਆ ਦੀ ਅਸ਼ਲੀਲ ਟਿੱਪਣੀ ਮਾਮਲੇ 'ਚ ਬੋਲੇ ਗਾਇਕ ਜਸਬੀਰ ਜੱਸੀ

ਜਸਬੀਰ ਜੱਸੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਲੋਕਾਂ ਦੀ ਜ਼ਮੀਰ ਨੂੰ ਜਗਾਇਆ ਅਤੇ ਫਿਰ ਮੈਂ ਦੁੱਖ ਪ੍ਰਗਟ ਕਰਦਾ ਹਾਂ ਕਿ ਤੁਹਾਡੇ ਜ਼ਮੀਰ ਦਾ ਸਬਰ ਇੰਨਾ ਵੱਧ ਗਿਆ ਹੈ ਕਿ ਤੁਹਾਡੀਆਂ ਲੰਬੇ ਸਮੇਂ ਤੋਂ ਬਾਅਦ ਅੱਖਾਂ ਖੁੱਲ੍ਹੀਆਂ ਹਨ। ਰੈਪਰਾਂ ਨੇ 15-16 ਸਾਲਾਂ ਤੋਂ ਭਾਰਤ ਵਿਚ ਗੰਦ ਪਾਇਆ ਹੈ। ਜੱਸੀ ਨੇ ਦੱਸਿਆ ਕਿ ਇਹ ਕੰਮ ਪਿਛਲੇ 15-16 ਸਾਲਾਂ ਤੋਂ ਚੱਲ ਰਿਹਾ ਹੈ। ਜਦੋਂ ਤੋਂ ਰੈਪਿੰਗ ਦਾ ਰਿਵਾਜ਼ਭਾਰਤ ਵਿਚ ਆਇਆ ਉਦੋਂ ਤੋਂ ਇਹ ਲੋਕ ਗੀਤਾਂ ਦੇ ਨਾਂ 'ਤੇ ਅਸ਼ਲੀਲ ਅਤੇ ਗੰਦ ਪਰੋਸ ਰਹੇ ਹਨ ਅਤੇ ਅਸੀਂ ਇਸ ਨੂੰ ਬੜੀ ਸ਼ਾਨ ਨਾਲ ਅਪਣੀਆਂ ਧੀਆਂ ਭੈਣਾਂ ਅਤੇ ਮਾਵਾਂ ਦਾਦੀਆਂ ਨੂੰ ਸੁਣਾਉਂਦੇ ਹਾਂ।

Video Thumbnail
Share
Advertisement
Read More