Amritsar News: ਗੋਲਡਨ ਗੇਟ ਤੋਂ ਸ੍ਰੀ ਹਰਿਮੰਦਰ ਸਾਹਿਬ ਤਕ ਸੜਕਾਂ ਦੀ ਸਫ਼ਾਈ, ਦਰੱਖਤਾਂ ਦੀ ਛੰਗਾਈ, ਫੁੱਟਪਾਥਾਂ ਦੀ ਮੁਰੰਮਤ ਆਦਿ ਦੀ ਸੇਵਾ ਆਰੰਭ ਕੀਤੀ ਗਈ ਹੈ। ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ, ਜੀਵਨਜੋਤ ਕੌਰ ਅਤੇ ਕਮਿਸ਼ਨਰ ਨਗਰ ਨਿਗਮ ਗੁਲਪ੍ਰੀਤ ਔਲਖ ਸਮੇਤ ਅਨੇਕਾਂ ਅਧਿਕਾਰੀ ਮੌਜੂਦ ਸਨ। ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਵੱਲੋਂ ਪਹਿਲਾਂ ਹੀ ਸ੍ਰੀ ਦਰਬਾਰ ਸਾਹਿਬ ਅਤੇ ਸ਼ਹੀਦਾਂ ਸਾਹਿਬ ਦੇ ਚੌਗਿਰਦੇ ਵਿੱਚ ਰੋਜ਼ਾਨਾ ਸਫਾਈ ਦੀ ਸੇਵਾ ਕੀਤੀ ਜਾ ਰਹੀ ਹੈ। ਤਾਰਾਂ ਵਾਲੇ ਪੁਲ ਤੋਂ ਤਰਨਤਾਰਨ ਰੋਡ ਤਕ ਨਹਿਰ ਕਿਨਾਰੇ ਅਤਿ ਸੁੰਦਰ ਸੈਰਗਾਹ ਬਣਾਈ ਗਈ ਹੈ। ਸਾਰੇ ਸ਼ਹਿਰ ਵਿੱਚ ਬੂਟੇ ਲਾਗਉਣ ਦੀ ਮੁਹਿੰਮ ਪਹਿਲਾਂ ਹੀ ਜਾਰੀ ਹੈ। ਕਾਰ ਸੇਵਾ ਸੰਪਰਦਾ ਭੂਰੀਵਾਲੇ ਦੇ ਉਪਰਾਲਿਆ ਦੀ ਵਿਧਾਇਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਬਾਬਾ ਕਸ਼ਮੀਰ ਸਿੰਘ ਨੇ ਸ਼ਹਿਰਵਾਸੀਆਂ ਸਫ਼ਾਈ ਰੱਖਣ ਅਤੇ ਬੂਟਿਆਂ ਦੀ ਸਾਂਭ ਸੰਭਾਲ ਲਈ ਸਹਿਯੋਗ ਦੀ ਅਪੀਲ ਕੀਤੀ ਹੈ।
More Videos
More Videos
More Videos
More Videos
More Videos