Faridkot News: ਫਰੀਦਕੋਟ ਅੰਦਰ ਰਾਤ ਸਮੇਂ ਜਗ੍ਹਾ-ਜਗ੍ਹਾ ਪੁਲਿਸ ਵੱਲੋਂ ਕੀਤੀ ਜਾਂਦੀ ਨਾਕੇਬੰਦੀ ਨੂੰ ਅਚਨਚੇਤ ਚੈੱਕ ਕਰਨ ਲਈ ਐਸਐਸਪੀ ਫਰੀਦਕੋਟ ਡਾ. ਪ੍ਰਗਿਆ ਜੈਨ ਰਾਤ ਸਮੇਂ ਅਧਿਕਾਰੀਆਂ ਨਾਲ ਖੁਦ ਸੜਕਾਂ ਉਤੇ ਨਿਕਲੇ, ਜਿਨ੍ਹਾਂ ਵੱਲੋਂ ਨਾਕਿਆਂ ਦੀ ਚੈਕਿੰਗ ਕੀਤੀ ਅਤੇ ਨਾਲ ਹੀ ਪੀਸੀਆਰ ਮੁਲਾਜ਼ਮਾਂ ਦੀ ਤਾਇਨਾਤੀ ਅਤੇ ਦਰੁਸਤੀ ਸਬੰਧੀ ਜਾਇਜ਼ਾ ਲਿਆ ਗਿਆ। ਇਸ ਵੇਲੇ ਉਨ੍ਹਾਂ ਵੱਲੋਂ ਰਾਤ ਸਮੇਂ ਨਾਕਿਆਂ ਉਤੇ ਡਿਊਟੀ ਕਰ ਰਹੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਅਚਨਚੇਤ ਚੈਕਿੰਗ ਉਹ ਅਕਸਰ ਕਰਦੇ ਰਹਿੰਦੇ ਹਨ ਜਿਸ ਨਾਲ ਪੁਲਿਸ ਤੰਤਰ ਚੁਸਤ ਦਰੁਸਤ ਹੁੰਦਾ ਹੈ ਨਾਲ ਹੀ ਅਸੀਂ ਨਾਕੇਬੰਦੀਆਂ ਜ਼ਰੀਏ ਕ੍ਰਾਈਮ ਨੂੰ ਬਹੁਤ ਹੱਦ ਤੱਕ ਕੰਟਰੋਲ ਕਰ ਚੁੱਕੇ ਹਾਂ ਜਿਸ ਦੇ ਚਲਦੇ ਜ਼ਿਲ੍ਹੇ ਅੰਦਰ ਕ੍ਰਾਈਮ ਰੇਟ ਬਹੁਤ ਘੱਟ ਹੋ ਚੁੱਕਾ ਹੈ।
More Videos
More Videos
More Videos
More Videos
More Videos