Videos

ਲੰਗਾਹ ਨੇ ਮਜੀਠੀਆ ਨੂੰ ਹੱਥ ਪਾਉਣ ਉਤੇ ਪੰਜਾਬ ਸਰਕਾਰ ਦਾ ਕੀਤਾ 'ਧੰਨਵਾਦ'; ਦੇਖੋ ਪੂਰੀ ਵੀਡੀਓ

Sucha Singh Langah: ਬਿਕਰਮ ਸਿੰਘ ਮਜੀਠੀਆ ਦੇ ਪੇਸ਼ੀ ਤੋਂ ਪਹਿਲਾਂ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਤੇ ਆਗੂ ਪੁੱਜੇ। ਪੁਲਿਸ ਨੇ ਕਈ ਆਗੂਆਂ ਨੂੰ ਹਿਰਾਸਤ ਵਿੱਚ ਲਿਆ। ਇਸ ਦੌਰਾਨ ਸੁੱਚਾ ਸਿੰਘ ਲੰਗਾਹ ਨੇ ਬਿਕਰਮ ਸਿੰਘ ਮਜੀਠੀਆ ਨੂੰ ਹੱਥ ਪਾਉਣ ਉਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਘਰਾਂ ਵਿੱਚ ਵੜ੍ਹੇ ਹੋਏ ਅਕਾਲੀ ਦਲ ਬਾਹਰ ਨਿਕਲ ਆਏ ਹਨ ਤੇ ਸਰਕਾਰ ਨੇ ਅਕਾਲੀਆਂ ਦੀ ਅਣਖ ਨੂੰ ਵੰਗਾਰਿਆ ਹੈ।

Video Thumbnail
Share
Advertisement
Read More