Tarn Taran News: ਤਰਨਤਾਰਨ ਪੁਲਿਸ ਨੇ ਏ ਕੈਟਾਗਰੀ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ 5 ਨਸ਼ਾ ਤਸਕਰਾਂ ਦੀ 9 ਕਰੋੜ ਰੁਪਏ ਤੋਂ ਵੱਧ ਦੀ ਜ਼ਾਇਦਾਦ ਨੂੰ ਫ੍ਰੀਜ਼ ਕਰ ਦਿੱਤਾ ਹੈ। ਇਸ ਮਾਮਲੇ ਬਾਰੇ ਐਸਐਸਪੀ ਤਰਨਤਾਰਨ ਨੇ ਦੱਸਿਆ ਕਿ ਇਹ ਸਾਰੇ ਮੁਲਜ਼ਮ ਨਸ਼ੇ ਦੀ ਕਮਰਸ਼ੀਅਲ ਕੁਆਂਟਿਟੀ ਵਿੱਚ ਨਾਮਜ਼ਦ ਹਨ ਨਾਲ ਹੀ ਐਸਐਸਪੀ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ 6 ਮਹੀਨਿਆਂ ਵਿੱਚ ਹੁਣ ਤੱਕ 44 ਨਸ਼ਾ ਤਸਕਰਾਂ ਦੀ ਜ਼ਾਇਦਾਦ ਫ੍ਰੀਜ਼ ਹੋ ਚੁੱਕੀ ਹੈ।