Amritsar News: ਪੁਲਿਸ ਥਾਣਾ ਘਰਿੰਡਾ ਅਧੀਨ ਆਉਂਦੇ ਪਿੰਡ ਲਾਹੌਰੀ ਮੱਲ ਦੇ ਨਜ਼ਦੀਕ ਭਕਨਾ ਸਾਈਡ ਉਤੇ ਹੋਏ ਇੱਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸਿਫਟ ਡਿਜਾਇਰ ਕਾਰ ਉਤੇ ਸਵਾਰ ਹੋ ਕੇ ਨਿਹੰਗ ਬਾਣੇ ਵਿੱਚ ਸਿੰਘ ਆਪਣੇ ਪਰਿਵਾਰ ਨਾਲ ਭਕਨਾ ਤੋਂ ਘਰਿੰਡਾ ਵੱਲ ਆ ਰਿਹਾ ਸੀ ਕਿ ਉਨ੍ਹਾਂ ਦੀ ਕਾਰ ਇਕ ਅਚਾਨਕ ਆਏ ਮੋੜ ਤੋਂ ਬੇਕਾਬੂ ਹੁੰਦੀ ਹੋਈ ਸੜਕ ਦੇ ਕੰਢੇ ਉਤੇ ਲੱਗੇ ਦਰੱਖਤ ਨਾਲ ਟਕਰਾ ਗਈ ਜਿਸ ਦੇ ਸਿੱਟੇ ਵਜੋਂ ਮੌਕੇ ਉਤੇ ਹੀ ਨਿਹੰਗ ਸਿੰਘ ਉਸ ਦੀ ਪਤਨੀ ਤੇ ਬੱਚਾ ਅਕਾਲ ਚਲਾਣਾ ਕਰ ਗਏ ਹਨ।