Videos

ਚੋਰਾਂ ਦੇ ਹੋਂਸਲੇ ਬੁਲੰਦ ਦਿਨ-ਦਿਹਾੜੇ ਸੁਨਿਆਰੇ ਦੀ ਦੁਕਾਨ ਤੋਂ ਕੀਤੀ ਕਰੋੜਾਂ ਦੀ ਲੁੱਟ

Zirakpur News: ਜ਼ੀਰਕਪੁਰ ਦੇ ਢਕੋਲੀ ਇਲਾਕੇ ਦੇ ਹਾਰਮਿਟੇਜ ਮਾਰਕੀਟ 'ਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਦਿਨ ਦਿਹਾੜੇ ਦੋ ਲੁਟੇਰੇ ਇਕ ਜੈਵਲਰੀ ਦੀ ਦੁਕਾਨ 'ਚ ਘੁੱਸ ਕੇ ਦੁਕਾਨ ਮਾਲਕ ਨੂੰ ਬੰਧਕ ਬਣਾਕੇ ਕਰੋੜਾਂ ਰੁਪਏ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਗੋਵਿੰਦ ਜੈਵਲਰਜ਼ ਨਾਂ ਦੀ ਇਸ ਦੁਕਾਨ 'ਤੇ ਦੋ ਨੌਜਵਾਨ ਗਾਹਕ ਬਣ ਕੇ ਦੁਕਾਨ ਦੇ ਅੰਦਰ ਆਏ ਅਤੇ ਸੋਨੇ ਦੀ ਚੇਨ ਦੀ ਕੀਮਤ ਪੁੱਛ ਕੇ ਚਲੇ ਗਏ। ਲਗਭਗ 45 ਮਿੰਟ ਬਾਅਦ ਦੋਵਾਂ ਮੁੜ ਆਏ ਅਤੇ ਦੁਕਾਨ 'ਚ ਦਾਖਲ ਹੁੰਦਿਆਂ ਹੀ ਗੋਵਿੰਦ ਨੂੰ ਬੰਧਕ ਬਣਾ ਲਿਆ। ਲੁਟੇਰਿਆਂ ਨੇ ਜੈਵਲਰੀ ਦੀ ਦੁਕਾਨ ਵਿਚੋਂ ਨਾ ਸਿਰਫ਼ ਸੋਨੇ-ਚਾਂਦੀ ਦੇ ਗਹਿਣੇ ਲੁੱਟੇ, ਸਗੋਂ ਦੁਕਾਨ 'ਚ ਲੱਗੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਨਾਲ ਲੈ ਗਏ ਤਾਂ ਜੋ ਇਸ ਲੁੱਟ ਦੀ ਵਾਰਦਾਤ ਦਾ ਕੋਈ ਸੁਰਾਗ ਨਾ ਮਿਲ ਸਕੇ।

Video Thumbnail
Share
Advertisement
Read More