Faridkot News: ਫਰੀਦਕੋਟ ਦੇ ਮੁਹੱਲਾ ਜਾਨੀਆ ਵਿੱਚ ਇੱਕ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਸ਼ਾਤਿਰ ਚੋਰ ਮਹਿਜ਼ 20 ਸਕਿੰਟਾਂ ਵਿੱਚ ਚੋਰੀ ਕਰਕੇ ਲੈ ਗਏ। ਚੋਰੀ ਦੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਇੱਕ ਮੋਟਰਸਾਈਕਲ ਉਤੇ ਸਵਾਰ ਹੋਕੇ ਦੋ ਚੋਰ ਆਉਂਦੇ ਹਨ ਜਿਨ੍ਹਾਂ ਵਿਚੋਂ ਇੱਕ ਚੋਰ ਥੱਲੇ ਉੱਤਰ ਕੇ ਕਾਰ ਦੀ ਖਿੜਕੀ ਖੋਲ੍ਹ ਕੇ ਸਟਾਰਟ ਕਰਕੇ ਸਕਿੰਟਾਂ ਵਿੱਚ ਹੀ ਫ਼ਰਾਰ ਹੋ ਜਾਂਦਾ ਹੈ। ਕਾਰ ਮਾਲਕ ਅਨੁਸਾਰ ਉਸ ਦਾ ਦੋਸਤ ਉਸਤੋਂ ਕਾਰ ਮੰਗ ਕੇ ਲੈਕੇ ਗਿਆ ਸੀ ਅਤੇ ਹਲੇ ਉਸਨੇ ਆਪਣੇ ਘਰ ਦੇ ਬਾਹਰ ਕਾਰ ਖੜ੍ਹੀ ਕਰ ਕੇ ਅੰਦਰ ਹੀ ਗਿਆ ਸੀ ਕਿ ਪਿੱਛੋਂ ਉਸਦੀ ਕਾਰ ਚੋਰੀ ਹੋ ਗਈ। ਫਿਲਹਾਲ ਪੁਲਿਸ ਵੱਲੋਂ ਕਾਰ ਮਾਲਕ ਦੀ ਸ਼ਿਕਾਇਤ ਉਤੇ ਮਾਮਲਾ ਦਰਜ ਕਰ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
More Videos
More Videos
More Videos
More Videos
More Videos