Ajnala News: ਅਜਨਾਲਾ ਦੇ ਸਾਈ ਮੰਦਰ ਨਜ਼ਦੀਕ ਸੇਲ ਪਰਚੇਜ ਦਾ ਕੰਮ ਕਰਨ ਵਾਲੇ ਵਪਾਰੀ ਮੇਜਰ ਸਿੰਘ ਦੇ ਘਰ ਨੂੰ ਚੋਰਾਂ ਵੱਲੋਂ ਦਿਨ ਦਿਹਾੜੇ ਨਿਸ਼ਾਨਾ ਬਣਾਇਆ ਗਿਆ ਅਤੇ ਚੋਰ ਲੱਖਾਂ ਦਾ ਸੋਨਾ ਤੇ ਨਕਦੀ ਲੈ ਕੇ ਫਰਾਰ ਹੋ ਗਏ। ਇਸ ਸਬੰਧੀ ਗੱਲਬਾਤ ਕਰਦਿਆਂ ਪੀੜਿਤ ਮੇਜਰ ਸਿੰਘ ਅਤੇ ਉਸਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਸਵੇਰੇ ਕਿਸੇ ਪਰਿਵਾਰਿਕ ਫੰਕਸ਼ਨ ਵਿੱਚ ਸ਼ਾਮਿਲ ਹੋਣ ਲਈ ਅੰਮ੍ਰਿਤਸਰ ਗਏ ਸਨ। ਜਦ ਉਹ ਸ਼ਾਮ ਨੂੰ ਘਰੇ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਘਰ ਦੇ ਦਰਵਾਜ਼ੇ ਖੁੱਲੇ ਸਨ ਅਤੇ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ਟੁੱਟੀ ਹੋਈ ਸੀ ਜਿਸ ਵਿੱਚ ਉਹਨਾਂ ਦੇ ਸੋਨੇ ਦੇ ਗਹਿਣੇ ਸਨ।
More Videos
More Videos
More Videos
More Videos
More Videos