Banaur Fire Video: ਡੇਰਾ ਬੱਸੀ ਤੋਂ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਪਰਾਲੀ ਦੀਆਂ ਗੰਡਾਂ ਨਾਲ ਭਰੀ ਟਰਾਲੀ ਨੂੰ ਅਚਾਨਕ ਅੱਗ ਲੱਗ ਗਈ। ਘਟਨਾ ਡੇਰਾਬਸੀ ਬਰਵਾਲਾ ਰੋਡ ਦੀ ਹੈ। ਅੱਗ ਲੱਗਣ ਦੀ ਘਟਨਾ ਤੋਂ ਬਾਅਦ ਰੋਡ ਤੇ ਉੱਪਰ ਦੋਨੋਂ ਸਾਈਡ ਵਾਹਨਾਂ ਦਾ ਜਾਮ ਲੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਦੀ ਘਟਨਾ ਤੜਕੇ 4 ਵਜੇ ਵਾਪਰੀ ਜਦੋਂ ਪਰਾਲੀ ਦੀਆਂ ਗੰਢਾਂ ਨਾਲ ਓਵਰਲੋਡ ਟਰਾਲੀ ਡੇਰਾਬਸੀ ਬਰਵਾਲਾ ਰੋਡ ਤੋਂ ਜਾ ਰਹੀ ਸੀ ਕਿ ਰੋਡ ਦੇ ਉੱਪਰ ਗੁਜਰ ਰਹੀਆਂ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਦੇ ਵਿੱਚ ਆਉਣ ਨਾਲ ਟਰਾਲੀ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੀ ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ।
More Videos
More Videos
More Videos
More Videos
More Videos