ਭਾਰੀ ਮੀਂਹ ਤੋਂ ਬਾਅਦ ਗੁਰੂਗ੍ਰਾਮ ਵਿੱਚ ਐਸਪੀਆਰ ਰੋਡ ਉਤੇ ਅਚਾਨਕ ਸੜਕ ਦਾ ਵੱਡਾ ਹਿੱਸਾ ਧੱਸ ਗਿਆ। ਅਚਾਨਕ ਸੜਕ ਧਸਣ ਕਾਰਨ ਸ਼ਰਾਬ ਨਾਲ ਭਰਿਆ ਜਾ ਰਿਹਾ ਟਰੱਕ ਪਲਟ ਗਿਆ। ਹਾਲਾਂਕਿ ਚਾਲਕ ਤੇ ਨਾਲ ਦੇ ਸਾਥੀ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਅ ਲਈ। ਇਸ ਹਾਦਸੇ ਕਾਰਨ ਮਾਲੀ ਨੁਕਸਾਨ ਕਾਫੀ ਜ਼ਿਆਦਾ ਹੋਇਆ ਹੈ। ਸੜਕ ਧੱਸਣ ਕਾਰਨ ਲਗਭਗ 40 ਫੁੱਟ ਡੂੰਘਾ ਖੱਡਾ ਬਣ ਗਿਆ ਸੀ।