Faridkot: ਫਰੀਦਕੋਟ ਦੇ ਠਾਕਰ ਦੁਆਰਾ ਬਾਜ਼ਾਰ ਵਿੱਚ ਸਵੇਰੇ ਕਈ ਦਹਾਕੇ ਪੁਰਾਣੇ ਨਿੰਮ ਦੇ ਹਰੇ ਭਰੇ ਦਰੱਖਤ ਤੋਂ ਕੁਝ ਲੋਕਾਂ ਵੱਲੋਂ ਵੱਢ ਦਿੱਤਾ ਗਿਆ। ਗੌਰਤਲਬ ਕੀ ਇਸ ਸਾਰੇ ਕਾਰੇ ਨੂੰ ਲੈ ਕੇ ਵਾਤਾਵਰਨ ਪ੍ਰੇਮੀ ਅਤੇ ਸੀਰ ਸੋਸਾਇਟੀ ਜੋ ਕਿ ਸ਼ਹਿਰ ਨੂੰ ਹਰੇ ਭਰੇ ਰੱਖਣ ਲਈ ਲਗਾਤਾਰ ਸੈਂਕੜੇ ਰੁੱਖ ਲਗਾ ਚੁੱਕੀ ਹੈ ਉਸ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਗਿਆ। ਉਨ੍ਹਾਂ ਮੁਤਾਬਕ ਤੜਕੇ ਕੁਝ ਲੋਕਾਂ ਵੱਲੋਂ ਇਸ ਨਿੰਮ ਦੇ ਦਰੱਖਤ ਨੂੰ ਵੱਢਿਆ ਜਾ ਰਿਹਾ ਸੀ ਅਤੇ ਜਦ ਉਸ ਨੂੰ ਰੋਕਿਆ ਗਿਆ ਤਾਂ ਇੱਕ ਵਾਰ ਉਹ ਇਸ ਨੂੰ ਅੱਧ ਵਿਚਕਾਰ ਛੱਡ ਕੇ ਚਲੇ ਗਏ। ਪਰ ਜਦ ਕੁਝ ਦੇਰ ਬਾਅਦ ਵਾਪਸ ਜਾ ਕੇ ਦੇਖਿਆ ਤਾਂ ਨਿੰਮ ਨੂੰ ਪੂਰੀ ਤਰ੍ਹਾਂ ਵੱਢ ਕੇ ਉਸਦੀ ਲੱਕੜ ਨੂੰ ਟਰਾਲੀਆਂ ਵਿੱਚ ਭਰ ਕੇ ਲੈ ਗਏ। ਸੀਰ ਸੁਸਾਇਟੀ ਦੇ ਵਰਕਰਾਂ ਵੱਲੋਂ ਇਸਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ।
More Videos
More Videos
More Videos
More Videos
More Videos