ਲੁਧਿਆਣਾ ਜਿਮਨੀ ਚੋਂਣ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਹਾਸਿਲ ਕਰ ਲਈ ਹੈ। ਇਸ ਮੌਕੇ ਚੰਡੀਗੜ੍ਹ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਜਿੱਤ ਦਾ ਜਸ਼ਨ ਮਨਾਇਆ ਗਿਆ। ਇਸ ਮੌਕੇ ਪਾਰਟੀ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਅਸੀਂ ਜੋ ਚੋਣ ਵਾਅਦੇ ਕੀਤੇ ਸੀ ਉਹ ਤਿੰਨ ਸਾਲਾਂ ਵਿੱਚ ਪੂਰੇ ਕੀਤੇ ਨੇ ਇਸੇ ਕਰਕੇ ਲੋਕਾਂ ਨੇ ਤਿੰਨ ਸਾਲ ਦੇ ਕੰਮ ਕਾਜ ਤੇ ਮੋਹਰ ਲਗਾਈ ਹੈ। ਲੁਧਿਆਣਾ ਦੇ ਲੋਕਾਂ ਲਈ ਅਸੀਂ ਜੋ ਕੰਮ ਕੀਤੇ ਲੋਕਾਂ ਨੂੰ ਉਹ ਕੰਮ ਪਸੰਦ ਆਏ ਤੇ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ। ਅੱਜ ਦੀ ਜਿੱਤ 2027 ਦਾ ਟਰੇਲਰ ਹੈ ਲੋਕਾਂ ਨੇ 2027 ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣੀ ਹੈ ਮੰਤਰੀ ਬਣਾਉਣ ਦਾ ਕੰਮ ਸਾਡੇ ਮੁੱਖ ਮੰਤਰੀ ਅਤੇ ਸਾਡੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਹੈ ਉਹਨਾਂ ਵੱਲੋਂ ਜਲਦ ਫੈਸਲਾ ਲਿਆ ਜਾਏਗਾ। TT ਹਰਪਾਲ ਚੀਮਾ, ਕੈਬਨਟ ਮੰਤਰੀ ਪੰਜਾਬ
More Videos
More Videos
More Videos
More Videos
More Videos